Skip to content
البَقَرَة /

ਆਇਤ 253

2 : 253

ਆਇਤ 253 of البَقَرَة (2 : 253). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 253

۞ تِلۡكَ ٱلرُّسُلُ فَضَّلۡنَا بَعۡضَهُمۡ عَلَىٰ بَعۡضٖۘ مِّنۡهُم مَّن كَلَّمَ ٱللَّهُۖ وَرَفَعَ بَعۡضَهُمۡ دَرَجَٰتٖۚ وَءَاتَيۡنَا عِيسَى ٱبۡنَ مَرۡيَمَ ٱلۡبَيِّنَٰتِ وَأَيَّدۡنَٰهُ بِرُوحِ ٱلۡقُدُسِۗ وَلَوۡ شَآءَ ٱللَّهُ مَا ٱقۡتَتَلَ ٱلَّذِينَ مِنۢ بَعۡدِهِم مِّنۢ بَعۡدِ مَا جَآءَتۡهُمُ ٱلۡبَيِّنَٰتُ وَلَٰكِنِ ٱخۡتَلَفُواْ فَمِنۡهُم مَّنۡ ءَامَنَ وَمِنۡهُم مَّن كَفَرَۚ وَلَوۡ شَآءَ ٱللَّهُ مَا ٱقۡتَتَلُواْ وَلَٰكِنَّ ٱللَّهَ يَفۡعَلُ مَا يُرِيدُ

ਇਹ ਸਾਰੇ ਹੀ ਰਸੂਲ ਹਨ, ਅਸੀਂ ਇਹਨਾਂ ਨੂੰ ਇਕ ਦੂਜੇ (ਰਸੂਲ) ਨਾਲੋ ਵੱਧ ਕੇ ਮਰਾਤਬੇ (ਵਡਿਆਈ) ਬਖ਼ਸ਼ੇ, ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਨ੍ਹਾਂ ਨਾਲ ਅੱਲਾਹ ਨੇ ਆਪ ਗੱਲਾਂ ਕੀਤੀਆਂ ਅਤੇ ਇਹਨਾਂ ਵਿੱਚੋਂ ਹੀ ਕੁੱਝ ਦੇ ਮਰਤਬੇ (ਕੁੱਝ ਹੋਰ ਪੱਖੋਂ) ਉੱਚੇ ਕੀਤੇ। ਅਸੀਂ ਮਰੀਅਮ ਦੇ ਪੁੱਤਰ ਈਸਾ ਨੂੰ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਬਖ਼ਸ਼ੀਆਂ ਅਤੇ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਉਹਨਾਂ ਦੀ ਮਦਦ ਕੀਤੀ। ਜੇ ਅੱਲਾਹ ਚਾਹੁੰਦਾ ਤਾਂ ਉਹਨਾਂ ਰਸੂਲਾਂ ਦੇ ਆਉਣ ਤੋਂ ਬਾਅਦ ਵਿਚ ਆਉਣ ਵਾਲੇ ਲੋਕ ਆਪੋ ਵਿਚ ਨਾ ਲੜਦੇ ਜਦੋਂ ਕਿ ਉਹਨਾਂ ਕੋਲ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਆ ਚੁੱਕੀਆਂ ਸਨ। ਪਰ ਫਿਰ ਵੀ ਉਹਨਾਂ ਨੇ (ਆਪਸ ਵਿਚ) ਮਤਭੇਦ ਕੀਤਾ। ਸੋ ਉਹਨਾਂ ਵਿੱਚੋਂ ਹੀ ਕੁੱਝ ਉਹ ਹਨ ਜਿਹੜੇ (ਈਸਾ ’ਤੇ) ਈਮਾਨ ਲਿਆਏ ਅਤੇ ਕੁੱਝ ਨੇ ਇਨਕਾਰ ਕਰ ਦਿੱਤਾ। ਜੇ ਅੱਲਾਹ ਚਾਹੁੰਦਾ ਤਾਂ ਉਹ ਉੱਕਾ ਹੀ ਨਾ ਲੜਦੇ ਪਰ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ।