Skip to content
النَّحل /

ਆਇਤ 128

16 : 128

ਆਇਤ 128 of النَّحل (16 : 128). This page carries the verse in the Uthmani script with a translation of its meaning, at a stable URL that can be cited on its own.

النَّحل ਆਇਤਾਂ 128
ਸੂਰਤ · النَّحل
ਪੰਜਾਬੀ · Arif
16 : 128

إِنَّ ٱللَّهَ مَعَ ٱلَّذِينَ ٱتَّقَواْ وَّٱلَّذِينَ هُم مُّحۡسِنُونَ

ਸੱਚ ਜਾਣੋਂ ਕਿ ਅੱਲਾਹ ਪਰਹੇਜ਼ਗਾਰ (ਰੱਬ ਤੋਂ ਡਰਨ ਵਾਲੇ) ਅਤੇ ਨੇਕ ਕੰਮ ਕਰਨ ਵਾਲਿਆਂ ਦੇ ਅੰਗ-ਸੰਗ ਹੀ ਹੈ।

Explanation & meanings · 1
  1. ਜਿੱਨੀ ਕਿਸੇ ਨੇ ਵਧੀਕੀ ਕੀਤੀ ਹੋਵੇ ਉੱਨਾ ਹੀ ਬਦਲਾ ਲੈਣਾ ਚਾਹੀਦਾ ਹੈ। ਨੇਕੀ ਤੇ ਪਰਹੇਜ਼ਗਾਰੀ ਰੱਬ ਦੀ ਮਿਹਰਾਂ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਬਿਨਾਂ ਅੱਲਾਹ ਦੀ ਰਹਿਮਤ ਤੋਂ ਕਿਸੇ ਦੀ ਮੁਕਤੀ ਦੀ ਆਸ ਨਹੀਂ ਕੀਤੀ ਜਾ ਸਕਦੀ, ਇੱਥੇ ਤਕ ਕਿ ਨਬੀਆਂ ਦੀ ਵੀ ਨਹੀਂ। ਜਿਵੇਂ ਕਿ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਤੁਹਾਡੇ ਵਿੱਚੋਂ ਕਿਸੇ ਦੇ ਵੀ ਕਰਮ ਉਸ ਨੂੰ ਨਰਕ ਦੀ ਅੱਗ ਤੋਂ ਬਚਾ ਨਹੀਂ ਸਕਣਗੇ। ਲੋਕਾਂ ਨੇ ਪੁੱਛਿਆ ਕਿ ਹੇ ਨਬੀ! ਕੀ ਤੁਹਾਡੇ ਵੀ? ਆਪ ਨੇ ਫ਼ਰਮਾਇਆ, ਹਾਂ! ਮੈਨੂੰ ਵੀ ਨਹੀਂ, ਪਰ ਜੇ ਅੱਲਾਹ ਮੈਨੂੰ ਆਪਣੀਆਂ ਮਿਹਰਾਂ ਵਿੱਚ ਛੁਪਾ ਲਵੇ। ਸੋ ਤੁਸੀਂ ਖ਼ਾਲਿਸ ਅਤੇ ਵਿਚਾਲੇ ਵਾਲੀ ਰਾਹ ਆਪਣਾਉਂਦੇ ਹੋਏ ਨੇਕ ਕਰਮ ਕਰਦੇ ਰਹੋ, ਭਾਵ ਤੁਸੀਂ ਸਿੱਧੀ ਤੇ ਵਿਚਾਲੇ ਵਾਲੀ ਰਾਹ ਦੀ ਨੀਤੀ ਆਪਣਾਓ, ਸਵੇਰੇ-ਸ਼ਾਮ ਅਤੇ ਰਾਤ ਦੇ ਆਖ਼ਿਰੀ ਹਿੱਸੇ ਵਿਚ ਅੱਲਾਹ ਦੀ ਇਬਾਦਤ ਕਰੋ ਅਤੇ ਸਦਾ ਵਿਚਕਾਰ ਵਾਲੀ ਰਾਹ ਅਪਣਾਓ, ਇੱਥੋਂ ਤਕ ਕਿ ਤੁਸੀਂ ਆਪਣੀ ਇੱਛਾ ਅਨੁਸਾਰ ਜੰਨਤ ਵਿਚ ਜਾ ਪਹੁੰਚੋ। (ਸਹੀ ਬੁਖ਼ਾਰੀ, ਹਦੀਸ: 6463)