Skip to content
ਸੂਰਤਾਂ ਦੀ ਸੂਚੀ /

الحَشر

الحَشر is chapter 59 of the Quran and has 24 verses. This page presents it in full in the Uthmani script, with a verse-by-verse translation of its meaning.

24 ਆਇਤਾਂ ਸੂਰਤ ਨੰਬਰ 59
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

سَبَّحَ لِلَّهِ مَا فِي ٱلسَّمَٰوَٰتِ وَمَا فِي ٱلۡأَرۡضِۖ وَهُوَ ٱلۡعَزِيزُ ٱلۡحَكِيمُ

ਅੱਲਾਹ ਦੀ ਪਵਿੱਤਰਤਾ ਦਾ ਵਰਣਨ ਹਰ ਉਹ ਚੀਜ਼ ਕਰ ਰਹੀ ਹੈ ਜਿਹੜੀ ਅਕਾਸ਼ਾਂ ਵਿਚ ਹੈ ਤੇ ਧਰਤੀ ਵਿਚ ਹੈ ਅਤੇ ਉਹੀਓ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ।

هُوَ ٱلَّذِيٓ أَخۡرَجَ ٱلَّذِينَ كَفَرُواْ مِنۡ أَهۡلِ ٱلۡكِتَٰبِ مِن دِيَٰرِهِمۡ لِأَوَّلِ ٱلۡحَشۡرِۚ مَا ظَنَنتُمۡ أَن يَخۡرُجُواْۖ وَظَنُّوٓاْ أَنَّهُم مَّانِعَتُهُمۡ حُصُونُهُم مِّنَ ٱللَّهِ فَأَتَىٰهُمُ ٱللَّهُ مِنۡ حَيۡثُ لَمۡ يَحۡتَسِبُواْۖ وَقَذَفَ فِي قُلُوبِهِمُ ٱلرُّعۡبَۚ يُخۡرِبُونَ بُيُوتَهُم بِأَيۡدِيهِمۡ وَأَيۡدِي ٱلۡمُؤۡمِنِينَ فَٱعۡتَبِرُواْ يَٰٓأُوْلِي ٱلۡأَبۡصَٰرِ

ਇਹ ਅੱਲਾਹ ਉਹੀ ਹੈ ਜਿਸ ਨੇ ਕਿਤਾਬ ਵਾਲਿਆਂ ਦੇ ਇਨਕਾਰੀਆਂ ਨੂੰ ਪਹਿਲੇ ਦੇਸ਼ ਨਿਕਾਲੇ ਸਮੇਂ ਹੀ ਉਹਨਾਂ ਦੇ ਘਰੋਂ ਕੱਢ ਦਿੱਤਾ ਸੀ। (ਹੇ ਨਬੀ!) ਤੁਸੀਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ (ਮਦੀਨੇ ਤੋਂ) ਨਿੱਕਲਣਗੇ ਅਤੇ ਉਹ (ਅਹਿਲੇ ਕਿਤਾਬ) ਇਹ ਸਮਝਦੇ ਸਨ ਕਿ ਬੇਸ਼ੱਕ ਉਹਨਾਂ ਦੀਆਂ ਗੜ੍ਹੀਆਂ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾ ਲੈਣਗੀਆਂ, ਪਰ ਉਹਨਾਂ ਉੱਤੇ ਅੱਲਾਹ ਦਾ ਅਜ਼ਾਬ ਉਸ ਪਾਸਿਓਂ ਆਇਆ ਜਿਧਰੋਂ ਉਹਨਾਂ ਦਾ ਧਿਆਨ ਵੀ ਨਹੀਂ ਸੀ ਗਿਆ। ਉਸੇ ਨੇ ਉਹਨਾਂ ਦੇ ਦਿਲਾਂ ਵਿਚ ਰੋਅਬ ਪਾ ਦਿੱਤਾ। ਉਹ ਆਪਣੇ ਹੱਥੀਂ ਆਪਣੇ ਘਰ ਉਜਾੜ ਰਹੇ ਸਨ ਅਤੇ ਮੋਮਿਨਾਂ ਦੇ ਹੱਥੋਂ ਵੀ ਬਰਬਾਦ ਹੋ ਰਹੇ ਸਨ। ਸੋ ਹੇ ਅੱਖਾਂ ਵਾਲਿਓ! (ਇਸ ਘਟਨਾਂ ਤੋਂ) ਸਿੱਖਿਆ ਗ੍ਰਹਿਣ ਕਰੋ।

وَلَوۡلَآ أَن كَتَبَ ٱللَّهُ عَلَيۡهِمُ ٱلۡجَلَآءَ لَعَذَّبَهُمۡ فِي ٱلدُّنۡيَاۖ وَلَهُمۡ فِي ٱلۡأٓخِرَةِ عَذَابُ ٱلنَّارِ

ਜੇ ਅੱਲਾਹ ਨੇ ਉਹਨਾਂ ਲਈ ਦੇਸ਼ ਨਿਕਾਲਾ ਨਾ ਲਿਿਖਆ ਹੁੰਦਾ ਤਾਂ ਉਹ ਉਹਨਾਂ ਨੂੰ ਸੰਸਾਰ ਵਿਚ ਹੀ ਅਜ਼ਾਬ ਦੇ ਸੁੱਟਦਾ ਅਤੇ ਪਰਲੋਕ ਵਿਚ ਤਾਂ ਉਹਨਾਂ ਲਈ ਅੱਗ ਦਾ ਅਜ਼ਾਬ ਹੈ।

ذَٰلِكَ بِأَنَّهُمۡ شَآقُّواْ ٱللَّهَ وَرَسُولَهُۥۖ وَمَن يُشَآقِّ ٱللَّهَ فَإِنَّ ٱللَّهَ شَدِيدُ ٱلۡعِقَابِ

ਇਹ (ਅਜ਼ਾਬ) ਇਸ ਲਈ ਹੈ ਕਿ ਉਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕੀਤੀ ਹੈ ਅਤੇ ਜਿਹੜਾ ਵੀ ਕੋਈ ਅੱਲਾਹ ਦੀ ਵਿਰੋਧਤਾ ਕਰੇਗਾ ਤਾਂ ਬੇਸ਼ੱਕ ਉਸ ਨੂੰ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ।

مَا قَطَعۡتُم مِّن لِّينَةٍ أَوۡ تَرَكۡتُمُوهَا قَآئِمَةً عَلَىٰٓ أُصُولِهَا فَبِإِذۡنِ ٱللَّهِ وَلِيُخۡزِيَ ٱلۡفَٰسِقِينَ

ਤੁਸੀਂ ਜਿਹੜੇ ਵੀ ਖਜੂਰਾਂ ਦੇ ਰੁੱਖ ਵੱਢੇ ਹਨ ਜਾਂ ਜਿਨ੍ਹਾਂ ਨੂੰ ਉਹਨਾਂ ਦੀਆਂ ਜੜ੍ਹਾਂ ਉੱਤੇ ਖੜੇ ਰਹਿਣ ਦਿੱਤਾ ਤਾਂ ਇਹ ਸਭ ਅੱਲਾਹ ਦੇ ਹੁਕਮ ਨਾਲ ਹੋਇਆ ਹੈ ਤਾਂ ਜੋ ਉਹ ਉਲੰਘਣਕਾਰੀਆਂ ਨੂੰ ਰੁਸਵਾ ਕਰੇ।