هُوَ ٱلَّذِيٓ أَخۡرَجَ ٱلَّذِينَ كَفَرُواْ مِنۡ أَهۡلِ ٱلۡكِتَٰبِ مِن دِيَٰرِهِمۡ لِأَوَّلِ ٱلۡحَشۡرِۚ مَا ظَنَنتُمۡ أَن يَخۡرُجُواْۖ وَظَنُّوٓاْ أَنَّهُم مَّانِعَتُهُمۡ حُصُونُهُم مِّنَ ٱللَّهِ فَأَتَىٰهُمُ ٱللَّهُ مِنۡ حَيۡثُ لَمۡ يَحۡتَسِبُواْۖ وَقَذَفَ فِي قُلُوبِهِمُ ٱلرُّعۡبَۚ يُخۡرِبُونَ بُيُوتَهُم بِأَيۡدِيهِمۡ وَأَيۡدِي ٱلۡمُؤۡمِنِينَ فَٱعۡتَبِرُواْ يَٰٓأُوْلِي ٱلۡأَبۡصَٰرِ
ਇਹ ਅੱਲਾਹ ਉਹੀ ਹੈ ਜਿਸ ਨੇ ਕਿਤਾਬ ਵਾਲਿਆਂ ਦੇ ਇਨਕਾਰੀਆਂ ਨੂੰ ਪਹਿਲੇ ਦੇਸ਼ ਨਿਕਾਲੇ ਸਮੇਂ ਹੀ ਉਹਨਾਂ ਦੇ ਘਰੋਂ ਕੱਢ ਦਿੱਤਾ ਸੀ। (ਹੇ ਨਬੀ!) ਤੁਸੀਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ (ਮਦੀਨੇ ਤੋਂ) ਨਿੱਕਲਣਗੇ ਅਤੇ ਉਹ (ਅਹਿਲੇ ਕਿਤਾਬ) ਇਹ ਸਮਝਦੇ ਸਨ ਕਿ ਬੇਸ਼ੱਕ ਉਹਨਾਂ ਦੀਆਂ ਗੜ੍ਹੀਆਂ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾ ਲੈਣਗੀਆਂ, ਪਰ ਉਹਨਾਂ ਉੱਤੇ ਅੱਲਾਹ ਦਾ ਅਜ਼ਾਬ ਉਸ ਪਾਸਿਓਂ ਆਇਆ ਜਿਧਰੋਂ ਉਹਨਾਂ ਦਾ ਧਿਆਨ ਵੀ ਨਹੀਂ ਸੀ ਗਿਆ। ਉਸੇ ਨੇ ਉਹਨਾਂ ਦੇ ਦਿਲਾਂ ਵਿਚ ਰੋਅਬ ਪਾ ਦਿੱਤਾ। ਉਹ ਆਪਣੇ ਹੱਥੀਂ ਆਪਣੇ ਘਰ ਉਜਾੜ ਰਹੇ ਸਨ ਅਤੇ ਮੋਮਿਨਾਂ ਦੇ ਹੱਥੋਂ ਵੀ ਬਰਬਾਦ ਹੋ ਰਹੇ ਸਨ। ਸੋ ਹੇ ਅੱਖਾਂ ਵਾਲਿਓ! (ਇਸ ਘਟਨਾਂ ਤੋਂ) ਸਿੱਖਿਆ ਗ੍ਰਹਿਣ ਕਰੋ।