41 : 30
إِنَّ ٱلَّذِينَ قَالُواْ رَبُّنَا ٱللَّهُ ثُمَّ ٱسۡتَقَٰمُواْ تَتَنَزَّلُ عَلَيۡهِمُ ٱلۡمَلَٰٓئِكَةُ أَلَّا تَخَافُواْ وَلَا تَحۡزَنُواْ وَأَبۡشِرُواْ بِٱلۡجَنَّةِ ٱلَّتِي كُنتُمۡ تُوعَدُونَ
ਨਿਰਸੰਦੇਹ, ਜਿਨ੍ਹਾਂ ਲੋਕਾਂ ਨੇ ਕਿਹਾ ਕਿ ਸਾਡਾ ਪਾਲਣਹਾਰ ਅੱਲਾਹ ਹੈ ਫੇਰ ਉਸੇ (ਗੱਲ) ’ਤੇ ਡਟੇ ਰਹੇ, ਉਹਨਾਂ ਉੱਤੇ ਫ਼ਰਿਸ਼ਤੇ (ਇਹ ਕਹਿੰਦੇ ਹੋਏ) ਉੱਤਰਦੇ ਹਨ ਕਿ ਨਾ ਤਾਂ ਤੁਹਾਨੂੰ ਕੋਈ ਚਿੰਤਾ ਹੈ ਨਾ ਕਿਸੇ ਪ੍ਰਕਾਰ ਦਾ ਕੋਈ ਡਰ-ਖ਼ੌਫ਼, ਸਗੋਂ ਇਸ ਜੰਨਤ ਤੋਂ ਖ਼ੁਸ਼ ਹੋ ਜਾਵੋ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।
Explanation & meanings · 1
- ਮਜ਼ਬੂਤੀ ਨਾਲ ਡਟੇ ਰਹਿਣ ਤੋਂ ਭਾਵ ਹੈ ਕਿ ਉਹ ਈਮਾਨ ਅਤੇ ਤੌਹੀਦ ਤੇ ਕਾਇਮ ਰਹੇ। ਕੇਵਲ ਇਕ ਅੱਲਾਹ ਦੀ ਇਬਾਦਤ ਕਰੇ ਜਿਹੜੇ ਚੰਗੇ ਕੰਮ ਕਰਨ ਦਾ ਅੱਲਾਹ ਨੇ ਹੁਕਮ ਦਿੱਤਾ ਹੈ ਉਸ ਦੀ ਪਾਲਣਾ ਕਰੇ ਅਤੇ ਬੁਰੇ ਕੰਮਾਂ ਤੋਂ ਬਚੇ।