21 : 22
لَوۡ كَانَ فِيهِمَآ ءَالِهَةٌ إِلَّا ٱللَّهُ لَفَسَدَتَاۚ فَسُبۡحَٰنَ ٱللَّهِ رَبِّ ٱلۡعَرۡشِ عَمَّا يَصِفُونَ
ਜੇ ਇਸ (ਸੰਸਾਰ) ਵਿਚ ਅੱਲਾਹ ਤੋਂ ਛੁੱਟ ਹੋਰ ਵੀ ਇਸ਼ਟ ਹੁੰਦੇ ਤਾਂ ਇਹ ਦੋਵਾਂ (ਅਕਾਸ਼ ਤੇ ਧਰਤੀ) ਦੀ ਵਿਵਸਥਾ ਬਿਗੜ ਜਾਂਦੀ। ਸੋ ਅੱਲਾਹ, ਅਰਸ਼ਾਂ ਦਾ ਮਾਲਿਕ, ਉਹਨਾਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।