2 : 87
وَلَقَدۡ ءَاتَيۡنَا مُوسَى ٱلۡكِتَٰبَ وَقَفَّيۡنَا مِنۢ بَعۡدِهِۦ بِٱلرُّسُلِۖ وَءَاتَيۡنَا عِيسَى ٱبۡنَ مَرۡيَمَ ٱلۡبَيِّنَٰتِ وَأَيَّدۡنَٰهُ بِرُوحِ ٱلۡقُدُسِۗ أَفَكُلَّمَا جَآءَكُمۡ رَسُولُۢ بِمَا لَا تَهۡوَىٰٓ أَنفُسُكُمُ ٱسۡتَكۡبَرۡتُمۡ فَفَرِيقٗا كَذَّبۡتُمۡ وَفَرِيقٗا تَقۡتُلُونَ
ਅਤੇ ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਅਤੇ ਉਸ ਤੋਂ ਮਗਰੋਂ ਉਸ ਦੇ ਉੱਪਰੋਥੱਲੀ ਰਸੂਲ ਭੇਜੇ ਅਤੇ ਅਸੀਂ ਮਰੀਅਮ ਦੇ ਪੁੱਤਰ ਈਸਾ ਸਾਫ਼-ਸਾਫ਼ ਦਲੀਲਾਂ ਦਿੱਤੀਆਂ ਅਤੇ ਉਸ (ਈਸਾ) ਦੀ ਪਵਿੱਤਰ ਰੂਹ (ਜਿਬਰਾਈਲ) ਦੇ ਨਾਲ ਮਦਦ ਕੀਤੀ। ਫੇਰ ਜਦ ਵੀ ਤੁਹਾਡੇ ਕੋਲ ਕੋਈ ਪੈਗ਼ੰਬਰ ਉਹ ਚੀਜ਼ (ਆਦੇਸ਼) ਲੈ ਕੇ ਆਇਆ ਜਿਸ ਨੂੰ ਤੁਹਾਡੇ ਦਿਲ ਪਸੰਦ ਨਹੀਂ ਸੀ ਕਰਦੇ ਤਾਂ ਤੁਸੀਂ ਘਮੰਡ ਵਿਚ ਆਕੇ ਕੁੱਝ (ਰਸੂਲਾਂ) ` ਝੁਠਲਾਇਆ ਅਤੇ ਕੁੱਝ ਨੂੰ ਕਤਲ ਕਰ ਸੁੱਟਿਆ।