Skip to content
البَقَرَة /

ਆਇਤ 62

2 : 62

ਆਇਤ 62 of البَقَرَة (2 : 62). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 62

إِنَّ ٱلَّذِينَ ءَامَنُواْ وَٱلَّذِينَ هَادُواْ وَٱلنَّصَٰرَىٰ وَٱلصَّٰبِـِٔينَ مَنۡ ءَامَنَ بِٱللَّهِ وَٱلۡيَوۡمِ ٱلۡأٓخِرِ وَعَمِلَ صَٰلِحٗا فَلَهُمۡ أَجۡرُهُمۡ عِندَ رَبِّهِمۡ وَلَا خَوۡفٌ عَلَيۡهِمۡ وَلَا هُمۡ يَحۡزَنُونَ

ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਜੋ ਯਹੂਦੀ, ਈਸਾਈ ਅਤੇ ਸਾਬੀ (ਬੇ-ਦੀਨ) ਹਨ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਲਿਆਵੇਗਾ ਅਤੇ ਨੇਕ ਕੰਮ ਕਰੇਗਾ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੈ ਨਾ ਤਾਂ ਉਹਨਾਂ ਨੂੰ (ਨਰਕ ਦਾ) ਭੈ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।

Explanation & meanings · 2
  1. “ਸਾਬੀ” ਇਰਾਕ ਦੇ ਵਾਸੀ ਸਨ ਅਤੇ ਜ਼ਬੂਰ ਪੜ੍ਹਿਆ ਕਰਦੇ ਸਨ। ਉਹ ਕੌੌਮ ਨਾ ਯਹੂਦੀ ਸੀ ਅਤੇ ਨਾ ਹੀ ਈਸਾਈ ਸੀ।
  2. ਇਸ ਆਇਤ ਅਤੇ ਸੂਰਤ ਮਾਏਦਾਹ ਦੀ ਆਇਤ 69 ਤੋਂ ਕੁੱਝ ਲੋਕਾਂ ਨੇ ਸਾਰੇ ਧਰਮਾਂ ਦੇ ਇਕ ਹੋਣ ਦਾ ਅਰਥ ਕੱਢਿਆ ਹੈ, ਭਾਵ ਸਾਰੇ ਧਰਮ ਸ=ਚੇ ਹਨ ਜਦ ਕਿ ਇਹ ਠੀਕ ਨਹੀਂ ਆਇਤ ਤੋਂ ਉੱਕਾ ਹੀ ਇਹ ਅਰਥ ਨਹੀਂ ਨਿਕਲਦਾ ਇਹ ਗੱਲ ਕੁਰਆਨ ਤੇ ਹਦੀਸ ਦੇ ਵਿਰੁੱਧ ਹੈ। ਨਬੀ ਕਰੀਮ (ਸ:) ਦਾ ਫ਼ਰਮਾਨ ਹੈ ਕਿ ਮੇਰੇ ਉੱਤੇ ਈਮਾਨ ਨਾ ਲਿਆਉਣ ਵਾਲਾ ਨਰਕੀ ਹੈ। (ਸਹੀ ਮੁਸਲਿਮ ਕਿਤਾਬੁਲ ਈਮਾਨ, ਹਦੀਸ: 153)