Skip to content
البَقَرَة /

ਆਇਤ 61

2 : 61

ਆਇਤ 61 of البَقَرَة (2 : 61). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 61

وَإِذۡ قُلۡتُمۡ يَٰمُوسَىٰ لَن نَّصۡبِرَ عَلَىٰ طَعَامٖ وَٰحِدٖ فَٱدۡعُ لَنَا رَبَّكَ يُخۡرِجۡ لَنَا مِمَّا تُنۢبِتُ ٱلۡأَرۡضُ مِنۢ بَقۡلِهَا وَقِثَّآئِهَا وَفُومِهَا وَعَدَسِهَا وَبَصَلِهَاۖ قَالَ أَتَسۡتَبۡدِلُونَ ٱلَّذِي هُوَ أَدۡنَىٰ بِٱلَّذِي هُوَ خَيۡرٌۚ ٱهۡبِطُواْ مِصۡرٗا فَإِنَّ لَكُم مَّا سَأَلۡتُمۡۗ وَضُرِبَتۡ عَلَيۡهِمُ ٱلذِّلَّةُ وَٱلۡمَسۡكَنَةُ وَبَآءُو بِغَضَبٖ مِّنَ ٱللَّهِۚ ذَٰلِكَ بِأَنَّهُمۡ كَانُواْ يَكۡفُرُونَ بِـَٔايَٰتِ ٱللَّهِ وَيَقۡتُلُونَ ٱلنَّبِيِّـۧنَ بِغَيۡرِ ٱلۡحَقِّۚ ذَٰلِكَ بِمَا عَصَواْ وَّكَانُواْ يَعۡتَدُونَ

(ਯਾਦ ਕਰੋ) ਜਦੋਂ ਤੁਸੀਂ (ਬਨੀ ਇਸਰਾਈਲ ਨੇ) ਕਿਹਾ ਕਿ ਹੇ ਮੂਸਾ! ਅਸੀਂ ਇੱਕੋ ਭਾਂਤ ਦੇ ਭੋਜਨ ਉੱਤੇ ਸਬਰ ਨਹੀਂ ਕਰ ਸਕਦੇ ਇਸ ਲਈ ਸਾਡੇ ਲਈ ਆਪਣੇ ਰੱਬ ਤੋਂ ਦੁਆ ਕਰੋ ਕਿ ਉਹ ਸਾਡੇ ਖਾਣ ਲਈ ਉਹ ਚੀਜ਼ਾਂ ਦੇਵੇ ਜਿਹੜੀਆਂ ਧਰਤੀ ’ਚੋਂ ਨਿਕਲਦੀਆਂ ਹਨ, ਜਿਵੇਂ ਤਰਕਾਰੀ, ਕੱਕੜੀ, ਕਣਕ, ਮਸਰ ਤੇ ਗੰਢੇ। ਮੂਸਾ ਨੇ ਕਿਹਾ, ਕੀ ਤੁਸੀਂ ਵਧੀਆ ਚੀਜ਼ ਦੀ ਥਾਂ ਘਟੀਆ ਚੀਜ਼ਾਂ ਨੂੰ ਪਸੰਦ ਕਰਦੇ ਹੋ ? ਸੋ ਕਿਸੇ ਸ਼ਹਿਰ ਵਿਚ ਚਲੇ ਜਾਓ ਉੱਥੇ ਉਹ ਸਭ ਕੁੱਝ ਹੈ ਜਿਸ ਦੀ ਤੁਸੀਂ ਮੰਗ ਕਰਦੇ ਹੋ ਅਤੇ (ਇਹਨਾਂ ਗੱਲਾਂ ਕਾਰਨ) ਉਹਨਾਂ ’ਤੇ ਹੀਣਤਾ ਤੇ ਕੰਗਾਲਪੁਣਾ ਛਾ ਗਿਆ ਅਤੇ (ਸ਼ਹਿਰੋਂ) ਉਹ ਅੱਲਾਹ ਦੀ ਨਾਰਾਜ਼ਗੀ ਸਹਿਤ ਵਾਪਸ ਆਏ। ਇਹ ਸਭ ਇਸ ਲਈ ਹੋਇਆ ਕਿ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਅਤੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਸਨ ਇਹ ਸਭ ਉਹਨਾਂ ਦੀਆਂ ਨਾ-ਫ਼ਰਮਾਨੀਆਂ ਅਤੇ ਹਦਾਂ ਟੱਪ ਜਾਣ ਦੇ ਕਾਰਨ ਸੀ।