Skip to content
المُجَادلة /

ਆਇਤ 22

58 : 22

ਆਇਤ 22 of المُجَادلة (58 : 22). This page carries the verse in the Uthmani script with a translation of its meaning, at a stable URL that can be cited on its own.

المُجَادلة ਆਇਤਾਂ 22
ਸੂਰਤ · المُجَادلة
ਪੰਜਾਬੀ · Arif
58 : 22

لَّا تَجِدُ قَوۡمٗا يُؤۡمِنُونَ بِٱللَّهِ وَٱلۡيَوۡمِ ٱلۡأٓخِرِ يُوَآدُّونَ مَنۡ حَآدَّ ٱللَّهَ وَرَسُولَهُۥ وَلَوۡ كَانُوٓاْ ءَابَآءَهُمۡ أَوۡ أَبۡنَآءَهُمۡ أَوۡ إِخۡوَٰنَهُمۡ أَوۡ عَشِيرَتَهُمۡۚ أُوْلَٰٓئِكَ كَتَبَ فِي قُلُوبِهِمُ ٱلۡإِيمَٰنَ وَأَيَّدَهُم بِرُوحٖ مِّنۡهُۖ وَيُدۡخِلُهُمۡ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَاۚ رَضِيَ ٱللَّهُ عَنۡهُمۡ وَرَضُواْ عَنۡهُۚ أُوْلَٰٓئِكَ حِزۡبُ ٱللَّهِۚ أَلَآ إِنَّ حِزۡبَ ٱللَّهِ هُمُ ٱلۡمُفۡلِحُونَ

(ਹੇ ਨਬੀ!) ਤੁਸੀਂ ਕੋਈ ਵੀ ਕੌਮ ਅਜਿਹੀ ਨਹੀਂ ਵੇਖੋਗੇ ਜਿਹੜੀ ਅੱਲਾਹ ਤੇ ਕਿਆਮਤ ਦਿਹਾੜੇ ਉੱਤੇ ਈਮਾਨ ਰੱਖਦੀ ਹੋਵੇ ਪਰ ਉਹ ਉਹਨਾਂ ਲੋਕਾਂ ਨਾਲ ਦੋਸਤੀ ਕਰੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹੋਣ, ਭਾਵੇਂ ਉਹ ਉਹਨਾਂ ਦੇ ਪਿਓ ਹਨ ਜਾਂ ਪੁੱਤਰ ਜਾਂ ਭਰਾ ਜਾਂ ਪਰਿਵਾਰ ਵਾਲੇ ਹੀ ਹੋਣ। ਇਹੋ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿਚ ਅੱਲਾਹ ਨੇ ਈਮਾਨ ਲਿਖ ਛੱਡਿਆ ਹੈ ਅਤੇ ਆਪਣੇ ਵੱਲੋਂ ਰੂਹ ਭੇਜ ਕੇ ਭਾਵ ਗ਼ੈਬ ਤੋਂ ਉਹਨਾਂ ਦੀ ਸਹਾਇਤਾ ਕੀਤੀ ਹੈ। ਉਹ ਉਹਨਾਂ ਨੂੰ ਅਜਿਹੀਆਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਹਨਾਂ ਵਿਚ ਸਦਾ ਰਹਿਣਗੇ। ਅੱਲਾਹ ਉਹਨਾਂ ਤੋਂ ਰਾਜ਼ੀ ਹੋ ਗਿਆ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ, ਇਹੋ ਅੱਲਾਹ ਦਾ ਟੋਲਾ ਹੈ। ਜਾਣ ਲਓ! ਕਿ ਬੇਸ਼ੱਕ ਜਿਹੜਾ ਅੱਲਾਹ ਦਾ ਟੋਲਾ ਹੈ ਉਹੀਓ ਸਫ਼ਲਤਾ ਪ੍ਰਾਪਤ ਕਰਨ ਵਾਲਾ ਹੈ।