29 : 8
وَوَصَّيۡنَا ٱلۡإِنسَٰنَ بِوَٰلِدَيۡهِ حُسۡنٗاۖ وَإِن جَٰهَدَاكَ لِتُشۡرِكَ بِي مَا لَيۡسَ لَكَ بِهِۦ عِلۡمٞ فَلَا تُطِعۡهُمَآۚ إِلَيَّ مَرۡجِعُكُمۡ فَأُنَبِّئُكُم بِمَا كُنتُمۡ تَعۡمَلُونَ
ਅਸੀਂ ਹਰੇਕ ਵਿਅਕਤੀ ਨੂੰ ਆਪਣੇ ਮਾਤਾ ਪਿਤਾ ਨਾਲ ਵਧੀਆ ਵਰਤਾਓ ਕਰਨ ਦੀ ਨਸੀਹਤ ਕੀਤੀ ਹੈ, ਹਾਂ! ਜੇ ਉਹ ਤੇਰੇ ਉੱਤੇ ਜ਼ੋਰ ਪਾਉਣ ਕਿ ਤੂੰ ਮੇਰੇ ਨਾਲ ਉਹਨਾਂ (ਇਸ਼ਟਾਂ) ਨੂੰ ਸ਼ਰੀਕ ਬਣਾ ਜਿਸ ਨੂੰ ਤੂੰ ਜਾਣਦਾ ਵੀ ਨਹੀਂ ਤਾਂ ਉਹਨਾਂ ਦਾ ਕਹਿਣਾ ਨਾ ਮੰਨੀ। ਤੁਸੀਂ ਸਭ ਨੇ ਆਉਣਾ ਤਾਂ ਮੇਰੇ ਕੋਲ ਹੀ ਹੈ, ਫੇਰ ਮੈਂ ਤੁਹਾਨੂੰ ਦੱਸਾਂਗਾ ਜੋ ਤੁਸੀਂ ਕਰਿਆ ਕਰਦੇ ਸੀ।