22 : 28
لِّيَشۡهَدُواْ مَنَٰفِعَ لَهُمۡ وَيَذۡكُرُواْ ٱسۡمَ ٱللَّهِ فِيٓ أَيَّامٖ مَّعۡلُومَٰتٍ عَلَىٰ مَا رَزَقَهُم مِّنۢ بَهِيمَةِ ٱلۡأَنۡعَٰمِۖ فَكُلُواْ مِنۡهَا وَأَطۡعِمُواْ ٱلۡبَآئِسَ ٱلۡفَقِيرَ
ਤਾਂ ਜੋ ਉਹ ਆਪਣੇ (ਲੋਕ-ਪਰਲੋਕ ਦਾ) ਲਾਭ ਪ੍ਰਾਪਤ ਕਰਨ ਲਈ (ਖਾਨਾ ਕਾਅਬਾ ਵਿਚ) ਹਾਜ਼ਰ ਹੋਣ ਅਤੇ ਨਿਸ਼ਚਿਤ ਦਿਨਾਂ ਵਿਚ ਉਹਨਾਂ ਪਸ਼ੂਆਂ ਤੇ ਜ਼ਿਬਹ ਕਰਦੇ ਸਮੇਂ ਅੱਲਾਹ ਦਾ ਨਾਂ ਲੈਣ ਜਿਹੜੇ ਅੱਲਾਹ ਨੇ ਉਨ੍ਹਾਂ ਨੂੰ ਦਿੱਤੇ ਹਨ। ਫੇਰ ਤੁਸੀਂ ਆਪ ਵੀ ਉਹਨਾਂ (ਪਸ਼ੂਆਂ) ਦਾ ਮਾਸ ਖਾਓ ਅਤੇ ਹਰੇਕ ਭੁੱਖੇ ਫਕੀਰ ਨੂੰ ਵੀ ਖਵਾਓ।