2 : 60
۞ وَإِذِ ٱسۡتَسۡقَىٰ مُوسَىٰ لِقَوۡمِهِۦ فَقُلۡنَا ٱضۡرِب بِّعَصَاكَ ٱلۡحَجَرَۖ فَٱنفَجَرَتۡ مِنۡهُ ٱثۡنَتَا عَشۡرَةَ عَيۡنٗاۖ قَدۡ عَلِمَ كُلُّ أُنَاسٖ مَّشۡرَبَهُمۡۖ كُلُواْ وَٱشۡرَبُواْ مِن رِّزۡقِ ٱللَّهِ وَلَا تَعۡثَوۡاْ فِي ٱلۡأَرۡضِ مُفۡسِدِينَ
ਅਤੇ ਜਦੋਂ ਮੂਸਾ ਨੇ ਆਪਣੀ ਕੌਮ ਲਈ (ਰੱਬ ਤੋਂ) ਪਾਣੀ ਮੰਗਿਆ ਤਾਂ ਅਸੀਂ (ਮੂਸਾ ਨੂੰ) ਕਿਹਾ ਕਿ ਆਪਣੀ ਸੋਟੀ ਪੱਥਰ ’ਤੇ ਮਾਰ ਸੋ ਇਸ (ਪੱਥਰ) ਵਿਚੋਂ ਬਾਰਾਂ ਚਸ਼ਮੇ ਨਿਕਲੇ, ਹਰ ਕਬੀਲੇ ਨੇ ਆਪਣਾ ਆਪਣਾ ਚਸ਼ਮਾ ਪਛਾਣ ਲਿਆ (ਅਤੇ ਕਿਹਾ ਕਿ) ਅੱਲਾਹ ਦੇ ਬਖ਼ਸ਼ੇ ਹੋਏ ਰਿਜ਼ਕ ਵਿੱਚੋਂ ਖਾਓ ਪਿਓ ਪਰ ਤੁਸੀਂ ਧਰਤੀ ਉੱਤੇ ਫ਼ਸਾਦ ਨਾ ਫੈਲਾਉਂਦੇ ਫਿਰੋ।