2 : 59
فَبَدَّلَ ٱلَّذِينَ ظَلَمُواْ قَوۡلًا غَيۡرَ ٱلَّذِي قِيلَ لَهُمۡ فَأَنزَلۡنَا عَلَى ٱلَّذِينَ ظَلَمُواْ رِجۡزٗا مِّنَ ٱلسَّمَآءِ بِمَا كَانُواْ يَفۡسُقُونَ
ਪਰ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ (ਭਾਵ ਕਹਿਣਾ ਨਹੀਂ ਮੰਨਿਆ) ਉਹਨਾਂ ਨੇ ਉਹ ਗੱਲ ਹੀ ਬਦਲ ਦਿੱਤੀ ਜਿਹੜੀ ਉਹਨਾਂ ਨੂੰ ਕਹੀ ਗਈ ਸੀ ਫਿਰ ਅਸੀਂ ਉਹਨਾਂ ਜ਼ਾਲਮਾਂ ਉੱਤੇ ਅਕਾਸ਼ ਤੋਂ ਅਜ਼ਾਬ ਨਾਜ਼ਿਲ ਕੀਤਾ ਕਿਉਂ ਜੋ ਉਹ ਹੁਕਮਾਂ ਦੀ ਉਲੰਘਣਾ ਕਰਦੇ ਸਨ।
Explanation & meanings · 1
- ਇਸ ਤੋਂ ਭਾਵ ਚੇਚਕ ਦੀ ਬੀਮਾਰੀ ਹੈ। ਹਦੀਸ ਅਨੁਸਾਰ ਚੇਚਕ ਇਕ ਤਰ੍ਹਾਂ ਦਾ ਅਜ਼ਾਬ ਹੈ ਜਿਹੜਾ ਸਭ ਤੋਂ ਪਹਿਲਾਂ ਬਨੀ ਇਸਰਾਈਲ ਦੀ ਇਕ ਜਮਾਅਤ ਉੱਤੇ ਨਾਜ਼ਿਲ ਹੋਇਆ ਸੀ। ਫਿਰ ਜੇ ਕਿਸੇ ਥਾਂ ਚੇਚਕ ਦੀ ਬੀਮਾਰੀ ਹੋਵੇ ਤਾਂ ਉੱਥੇ ਨਾ ਜਾਓ ਜੇਕਰ ਉਸੇ ਥਾਂ ਹੋਵੇ ਤਾਂ ਉੱਥਿਓਂ ਬਾਹਰ ਨਾ ਆਉ। (ਸਹੀ ਬੁਖ਼ਾਰੀ, ਹਦੀਸ: 3473)