Skip to content
البَقَرَة /

ਆਇਤ 239

2 : 239

ਆਇਤ 239 of البَقَرَة (2 : 239). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 239

فَإِنۡ خِفۡتُمۡ فَرِجَالًا أَوۡ رُكۡبَانٗاۖ فَإِذَآ أَمِنتُمۡ فَٱذۡكُرُواْ ٱللَّهَ كَمَا عَلَّمَكُم مَّا لَمۡ تَكُونُواْ تَعۡلَمُونَ

ਜੇ ਤੁਸੀਂ ਬਦਅਮਨੀ ਦੀ ਹਾਲਤ ਵਿਚ ਹੋਵੋਂ ਤਾਂ ਭਾਵੇਂ ਪੈਦਲ ਹੋਵੋ ਜਾਂ ਸਵਾਰ (ਨਮਾਜ਼ ਪੜ੍ਹ ਲਿਆ ਕਰੋ) ਜਦ ਅਮਨ ਹੋ ਜਾਵੇ ਤਾਂ ਉਸ ਤਰ੍ਹਾਂ ਅੱਲਾਹ ਨੂੰ ਯਾਦ ਕਰੋ (ਭਾਵ ਨਮਾਜ਼ ਪੜ੍ਹੋ) ਜਿਵੇਂ ਤੁਹਾਨੂੰ ਉਸ (ਅੱਲਾਹ) ਨੇ ਉਹ ਸਭ ਸਿਖਾਇਆ ਹੇ ਜਿਸ ਨੂੰ ਤੁਸੀਂ ਪਹਿਲਾਂ ਜਾਣਦੇ ਨਹੀਂ ਸੀ।

Explanation & meanings · 1
  1. ਇਸ ਆਇਤ ਵਿਚ ਸਲਾਤੇ ਖ਼ੌਫ਼ ਭਾਵ ਡਰ ਵੇਲੇ ਦੀ ਨਮਾਜ਼ ਦਾ ਹੁਕਮ ਹੇ ਜਿਹੜੀ ਲੋੜ ਪੈਣ ’ਤੇ ਪੈਦਲ ਜਾ ਸਵਾਰ ਦੋਵੇਂ ਹਾਲਤਾਂ ਵਿਚ ਪੜ੍ਹੀ ਜਾ ਸਕਦੀ ਹੇ। ਸਹੀ ਹਦੀਸਾਂ ਅਨੁਸਾਰ ਇਸ ਨਮਾਜ਼ ਦੀ ਗਿਣਤੀ ਚਾਰ, ਦੋ ਅਤੇ ਇਕ ਰਕਾਅਤ ਪੜ੍ਹਣ ਦੀ ਪੁਸ਼ਟੀ ਵੀ ਹੁੰਦੀ ਹੇ। ਹਦੀਸ ਵਿਚ ਇਸ ਦੀਆਂ ਵਖੋ-ਵੱਖ ਮਿਸਾਲਾਂ ਹਨ। ਹਦੀਸ ਵਿਚ ਹੇ ਕਿ ਨਬੀ (ਸ:) ਨੇ ਇਕ ਟੋਲੀ ਨੂੰ ਦੋ ਰਕਾਅਤ ਨਮਾਜ਼ ਪੜ੍ਹਾਈ। ਜਦ ਕਿ ਦੂਜੀ ਟੋਲੀ ਦੁਸ਼ਮਨਾਂ ਦਾ ਮੁਕਾਬਲਾ ਕਰ ਰਹੀ ਸੀ। ਫਿਰ ਪਹਿਲੀ ਟੋਲੀ ਹਟ ਗਈ ਤੇ ਦੁਸ਼ਮਨ ਦਾ ਮੁਕਾਬਲਾ ਕਰਨ ਲੱਗ ਪਈ ਅਤੇ ਦੂਜੀ ਟੋਲੀ ਨੂੰ ਵੀ ਦੋ ਰਕਾਅਤ ਨਮਾਜ਼ ਪੜ੍ਹਾਈ ਤਾਂ ਇੰਜ ਨਬੀ (ਸ:) ਦੀਆਂ ਚਾਰ ਰਕਾਅਤਾਂ ਹੌਈਆਂ ਅਤੇ ਦੂਜੇ ਲੋਕਾਂ ਦੀਆਂ ਦੋ-ਦੋ ਰਕਾਅਤਾਂ। (ਸਹੀ ਮੁਸਲਿਮ, ਹਦੀਸ: 843)