Skip to content
البَقَرَة /

ਆਇਤ 231

2 : 231

ਆਇਤ 231 of البَقَرَة (2 : 231). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 231

وَإِذَا طَلَّقۡتُمُ ٱلنِّسَآءَ فَبَلَغۡنَ أَجَلَهُنَّ فَأَمۡسِكُوهُنَّ بِمَعۡرُوفٍ أَوۡ سَرِّحُوهُنَّ بِمَعۡرُوفٖۚ وَلَا تُمۡسِكُوهُنَّ ضِرَارٗا لِّتَعۡتَدُواْۚ وَمَن يَفۡعَلۡ ذَٰلِكَ فَقَدۡ ظَلَمَ نَفۡسَهُۥۚ وَلَا تَتَّخِذُوٓاْ ءَايَٰتِ ٱللَّهِ هُزُوٗاۚ وَٱذۡكُرُواْ نِعۡمَتَ ٱللَّهِ عَلَيۡكُمۡ وَمَآ أَنزَلَ عَلَيۡكُم مِّنَ ٱلۡكِتَٰبِ وَٱلۡحِكۡمَةِ يَعِظُكُم بِهِۦۚ وَٱتَّقُواْ ٱللَّهَ وَٱعۡلَمُوٓاْ أَنَّ ٱللَّهَ بِكُلِّ شَيۡءٍ عَلِيمٞ

ਜਦੋਂ ਤੁਸੀਂ ਔਰਤਾਂ ਨੂੰ (ਪਹਿਲੀ ਜਾਂ ਦੂਜੀ) ਤਲਾਕ ਦੇ ਦੇਵੋ ਫਿਰ ਜਾਂ ਤਾਂ ਉਹਨਾਂ ਨੂੰ ਇੱਦਤ (ਤਲਾਕ ਦੇਣ ਤੋਂ ਬਾਆਦ ਉਡੀਕ ਦਾ ਇਕ ਨਿਯਤ ਸਮਾਂ) ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਭਲੇ ਤਰੀਕੇ ਨਾਲ ਰੋਕ ਲਵੋ ਜਾਂ ਉਹਨਾਂ ਨੂੰ ਛਡ ਦਿਓ। ਉਹਨਾਂ ਨੂੰ ਤੰਗ ਕਰਨ ਲਈ ਨਾ ਰੋਕੋ ਕਿ ਤੁਸੀਂ ਉਹਨਾਂ ਨਾਲ ਵਧੀਕੀਆਂ ਕਰ ਸਕੋ। ਜਿਹੜਾ ਵੀ ਇੰਜ ਕਰੇਗਾ ਅਵੱਸ਼ ਹੀ ਉਹ ਆਪ ਆਪਣੇ ਨਾਲ ਹੀ ਜ਼ੁਲਮ (ਵਧੀਕੀ) ਕਰੇਗਾ। (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਮਖੌਲ ਨਾ ਉਡਾਉ। ਅੱਲਾਹ ਵੱਲੋਂ ਜਿਹੜੇ ਇਨਾਮ ਤੁਹਾਨੂੰ ਬਖ਼ਸ਼ੇ ਗਏ ਹਨ ਉਹਨਾਂ ਨੂੰ ਯਾਦ ਰੱਖੋ ਅਤੇ ਉਸ ਕਿਤਾਬ (.ਕੁਰਆਨ) ਅਤੇ ਹਿਕਮਤ (ਹਦੀਸ) ਨੂੰ ਵੀ ਯਾਦ ਰੱਖੋ ਜਿਹੜੀ ਉਸ ਨੇ ਤੁਹਾਡੇ ’ਤੇ ਉਤਾਰੀ ਹੇ। ਉਹ (ਅੱਲਾਹ) ਤੁਹਾਨੂੰ ਨਸੀਹਤ ਕਰਦਾ ਹੇ ਕਿ ਅੱਲਾਹ ਤੋਂ ਡਰੋ ਅਤੇ ਯਾਦ ਰੱਖੋ ਕਿ ਬੇਸ਼ੱਕ ਉਹ ਹਰ ਚੀਜ਼ ਨੂੰ ਜਾਣਦਾ ਹੇ।