Skip to content
ਸੂਰਤਾਂ ਦੀ ਸੂਚੀ /

الجِن

الجِن is chapter 72 of the Quran and has 28 verses. This page presents it in full in the Uthmani script, with a verse-by-verse translation of its meaning.

28 ਆਇਤਾਂ ਸੂਰਤ ਨੰਬਰ 72
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

قُلۡ أُوحِيَ إِلَيَّ أَنَّهُ ٱسۡتَمَعَ نَفَرٞ مِّنَ ٱلۡجِنِّ فَقَالُوٓاْ إِنَّا سَمِعۡنَا قُرۡءَانًا عَجَبٗا

(ਹੇ ਨਬੀ!) ਆਖ ਦਿਓ ਕਿ ਮੇਰੇ ਵੱਲ ਵਹੀ (ਰੱਬ ਸੁਨੇਹਾ) ਘੱਲੀ ਗਈ ਹੈ ਕਿ ਜਿੰਨਾਂ ਦੀ ਇਕ ਟੋਲੀ ਨੇ (.ਕੁਰਆਨ) ਧਿਆਨ ਨਾਲ ਸੁਣਿਆ ਤੇ ਫੇਰ (ਆਪਣੇ ਕੌਮ ਨੂੰ ਜਾ ਕੇ) ਆਖਿਆ ਕਿ ਬੇਸ਼ੱਕ ਅਸੀਂ ਇਕ ਅਚਰਜਮਈ਼ਕੁਰਆਨ ਸੁਣਿਆ ਹੈ।

يَهۡدِيٓ إِلَى ٱلرُّشۡدِ فَـَٔامَنَّا بِهِۦۖ وَلَن نُّشۡرِكَ بِرَبِّنَآ أَحَدٗا

ਜੋ ਸਿੱਧੀ ਤੇ ਹਿਦਾਇਤ ਵਾਲੀ ਰਾਹ ਦਰਸਾਉਂਦਾ ਹੈ। ਸੋ ਅਸੀਂ ਉਸ ’ਤੇ ਈਮਾਨ ਲਿਆਏ ਹਾਂ ਅਤੇ ਹੁਣ ਅਸੀਂ ਕਿਸੇ ਨੂੰ ਵੀ ਰੱਬ ਦਾ ਸ਼ਰੀਕ ਨਹੀਂ ਠਹਿਰਾਵਾਂਗੇ।

وَأَنَّهُۥ تَعَٰلَىٰ جَدُّ رَبِّنَا مَا ٱتَّخَذَ صَٰحِبَةٗ وَلَا وَلَدٗا

ਅਤੇ ਇਹ ਵੀ ਕਿਹਾ ਕਿ ਸਾਡੇ ਰੱਬ ਦੀ ਸ਼ਾਨ ਵੱਡੀ ਉੱਚੀ ਹੈ। ਉਸ ਨੇ ਕਿਸੇ ਨੂੰ ਆਪਣੀ ਪਤਨੀ ਜਾਂ ਪੁੱਤਰ ਨਹੀਂ ਬਣਾਇਆ।

Explanation & meanings · 1
  1. ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2

وَأَنَّهُۥ كَانَ يَقُولُ سَفِيهُنَا عَلَى ٱللَّهِ شَطَطٗا

ਅਤੇ ਕਿਹਾ ਕਿ ਸਾਡੇ ਮੂਰਖ ਸਾਥੀ ਅੱਲਾਹ ਦੇ ਬਾਰੇ ਝੂਠੀਆਂ ਗੱਲਾਂ ਆਖਦੇ ਰਹੇ ਹਨ।

وَأَنَّا ظَنَنَّآ أَن لَّن تَقُولَ ٱلۡإِنسُ وَٱلۡجِنُّ عَلَى ٱللَّهِ كَذِبٗا

ਜਦ ਕਿ ਅਸੀਂ ਇਹ ਸਮਝਦੇ ਸੀ ਕਿ ਮਨੁੱਖ ਤੇ ਜਿੰਨ ਕਦੇ ਵੀ ਅੱਲਾਹ ਬਾਰੇ ਝੂਠ ਨਹੀਂ ਬੋਲਣਗੇ।

Explanation & meanings · 1
  1. ਜਿੱਦਾਂ ਮਨੁੱਖ ਨੂੰ ਮਿੱਟੀ ਤੋਂ, ਫ਼ਰਿਸ਼ਤਿਆਂ ਨੂੰ ਨੂਰ ਤੋਂ ਪੈਦਾ ਕੀਤਾ ਗਿਆ ਹੈ ਐਵੇਂ ਹੀ ਜਿੰਨ ਵੀ ਅੱਲਾਹ ਦੀ ਰਚਨਾ ਹੈ ਜਿਹੜੀ ਅੱਗ ਤੋਂ ਸਾਜੀ ਗਈ ਹੈ।