2 : 44
۞ أَتَأۡمُرُونَ ٱلنَّاسَ بِٱلۡبِرِّ وَتَنسَوۡنَ أَنفُسَكُمۡ وَأَنتُمۡ تَتۡلُونَ ٱلۡكِتَٰبَۚ أَفَلَا تَعۡقِلُونَ
ਤੁਸੀਂ ਲੋਕਾਂ ਨੂੰ ਤਾਂ ਭਲਾਈਆਂ (ਨੇਕੀਆਂ) ਦਾ ਹੁਕਮ ਦਿੰਦੇ ਹੋ ਪਰ ਆਪਣੇ ਆਪ ਨੂੰ ਭੁੱਲ ਜਾਂਦੇ ਹੋ ਜਦੋਂ ਕਿ ਤੁਸੀਂ ਕਿਤਾਬ ਵੀ ਪੜ੍ਹਦੇ ਹੋ। ਕੀ ਤੁਹਾਨੂੰ ਉੱਕਾ ਹੀ ਸਮਝ ਨਹੀਂ ?
Explanation & meanings · 1
- - ਹਦੀਸ ਅਨੁਸਾਰ ਕਿਆਮਤ ਵਾਲੇ ਦਿਨ ਇਕ ਵਿਅਕਤੀ ਨੂੰ ਵਿਚ ਸੁੱਟ ਦਿਤਾ ਜਾਵੇਗਾ ਉਹ ਇਸ ਵਿਚ ਇੰਜ ਚੱਕਰ ਖਾਂਦਾ ਰਹੇਗਾ ਜਿਵੇਂ ਚੱਕੀ ਦੇ ਪਾਟ ਘਮਾਉਣ ਵਾਲਾ ਖੋਤਾ ਚੱਕਰ ਖਾਂਦਾ ਹੈ। ਨਰਕ ਦੇ ਵਾਸੀ ਉਸ ਦੇ ਆਲੇ-ਦੁਆਲੇ ਜਮ੍ਹਾਂ ਹੋਕੇ ਪੁੱਛਣਗੇ ਕੀ ਤੂੰ ਉਹੀਓ ਰੁਂ ਜਿਹੜਾ ਸੰਸਾਰ ਵਿਚ ਨੇਕੀ ਦਾ ਹੁਕਮ ਦਿੰਦਾ ਸੀ ਅਤੇ ਬੁਰਾਈ ਤੋਂ ਰੋਕਦਾ ਸੀ ?ਉਹ ਜਵਾਬ ਵਿਚ ਕਹੇਗਾ “ਮੈਂ ਭਲਾਈ ਦਾ ਹੁਕਮ ਤਾਂ ਦਿੰਦਾ ਸੀ ਪਰ ਆਪ ਉਸ ’ਤੇ ਅਮਲ ਨਹੀਂ ਸੀ ਕਰਦਾ ਅਤੇ ਬੁਰਾਈ ਤੋਂ ਰੋਕਦਾ ਸੀ ਪਰ ਆਪ ਬੁਰੇ ਕੰਮ ਕਰਦਾ ਸੀ।” (ਸਹੀ ਬੁਖ਼ਾਰੀ, ਹਦੀਸ: 7098)