Skip to content
البَقَرَة /

ਆਇਤ 278

2 : 278

ਆਇਤ 278 of البَقَرَة (2 : 278). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 278

يَٰٓأَيُّهَا ٱلَّذِينَ ءَامَنُواْ ٱتَّقُواْ ٱللَّهَ وَذَرُواْ مَا بَقِيَ مِنَ ٱلرِّبَوٰٓاْ إِن كُنتُم مُّؤۡمِنِينَ

ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ ਅੱਲਾਹ ਤੋਂ ਡਰੋ। ਜਿਹੜਾ ਵਿਆਜ ਲੈਣਾ (ਲੋਕਾਂ ਸਿਰ) ਬਾਕੀ ਰਹਿੰਦਾ ਹੇ ਉਸ ਨੂੰ ਛੱਡ ਦਿਓ, ਜੇ ਤੁਸੀਂ ਸੱਚੇ ਈਮਾਨ ਵਾਲੇ ਹੋ।

Explanation & meanings · 1
  1. ਹਦੀਸਾਂ ਵਿਚ ਸੂਦ ਦੀ ਹਰਾਮ ਕਮਾਈ ਤੋਂ ਰੋਕਿਆ ਗਿਆ ਹੇ ਜਿਵੇਂ ਨਬੀ (ਸ:) ਨੇ ਕੁੱਤੇ ਤੇ ਖ਼ੂਨ ਕੱਢਣ ਦੀ ਕੀਮਤ (ਲੈਣ-ਦੇਣ) ਤੋਂ ਮਨ੍ਹਾਂ ਕੀਤਾ ਹੇ, ਇੰਜ ਹੀ ਖੁਣਨ ਤੇ ਖੁਣਨ ਵਾਲੀਆਂ, ਸੂਦ ਖਾਣ ਅਤੇ ਖਲਾਉਣ ਵਾਲੇ ਅਤੇ ਤਸਵੀਰ ਬਣਾਉਣ ਵਾਲੇ ਉੱਤੇ ਲਾਅਨਤ ਭੇਜੀ ਹੇ, ਇੰਜ ਹੀ ਬਦਕਾਰ ਔੌਰਤ ਦੀ ਕਮਾਈ ਤੋਂ ਵੀ ਰੋਕਿਆ ਹੇ। (ਸਹੀ ਬੁਖ਼ਾਰੀ, ਹਦੀਸ: 2086, 5962) * ਅਬੂ-ਸਈਦ ਦਾ ਆਖਣਾ ਹੇ ਕਿ ਇਕ ਵਾਰ ਬਿਲਾਲ (ਰ:ਅ:) ਬਰਨੀ ਇਕ ਵਧੀਆ ਖਜੂਰ ਨਬੀ (ਸ:) ਦੀ ਸੇਵਾ ਵਿਖੇ ਲਿਆਏ ਆਪ (ਸ:) ਨੇ ਪੁੱਛਿਆ ਇਹ ਕਿਥੋਂ ਲਿਆਏ ਹੋ? ਬਿਲਾਲ ਨੇ ਕਿਹਾ ਕਿ ਮੇਰੇ ਕੋਲ ਇਕ ਘਟਿਆ ਕਿਸਮ ਦੀ ਖਜੂਰ ਸੀ ਤਾਂ ਮੈਂ ਇਸ ਘਟਿਆ ਕਿਸਮ ਦੀ ਖਜੂਰ ਦੇ ਦੋ ਤੋਲ ਦੇ ਕੇ ਇਕ ਤੋਲ ਵਧੀਆ ਖਜੂਰਾਂ ਦਾ ਲੈ ਲਿਆ ਤਾਂ ਜੋ ਤੁਹਾਡੀ ਸੇਵਾਂ ਵਿਚ ਪੇਸ਼ ਕਰ ਸਕਾਂ। ਤਾਂ ਆਪ (ਸ:) ਨੇ ਫ਼ਰਮਾਇਆ, ਅਫ਼ਸੋਸ ਹੇ ਅਫ਼ਸੋਸ! ਇਹ ਤਾਂ ਉੱਕਾ ਹੀ ਸੂਦ ਹੇ, ਇੰਜ ਨਾ ਕਰੋ, ਜੇ ਤੁਸੀਂ ਖਜੂਰ ਖਰੀਦਣੀ ਹੋਵੇ ਤਾਂ ਪਹਿਲਾਂ ਆਪਣੀ ਖਜੂਰ ਵੇਚੋ ਫਿਰ ਵਧੀਆ ਖਜੂਰਾਂ ਖਰੀਦੋ। (ਸਹੀ ਬੁਖ਼ਾਰੀ, ਹਦੀਸ: 2312)