Skip to content
البَقَرَة /

ਆਇਤ 27

2 : 27

ਆਇਤ 27 of البَقَرَة (2 : 27). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 27

ٱلَّذِينَ يَنقُضُونَ عَهۡدَ ٱللَّهِ مِنۢ بَعۡدِ مِيثَٰقِهِۦ وَيَقۡطَعُونَ مَآ أَمَرَ ٱللَّهُ بِهِۦٓ أَن يُوصَلَ وَيُفۡسِدُونَ فِي ٱلۡأَرۡضِۚ أُوْلَٰٓئِكَ هُمُ ٱلۡخَٰسِرُونَ

ਜਿਹੜੇ ਲੋਕ ਅੱਲਾਹ ਨਾਲ ਇਕਰਾਰ ਕਰਨ ਪਿੱਛੋਂ ਉਸ ਨੂੰ ਤੋੜਦੇ ਹਨ ਅਤੇ ਜਿਨ੍ਹਾਂ (ਰਿਸ਼ਤਿਆਂ) ਨੂੰ ਅੱਲਾਹ ਨੇ ਜੋੜੀ ਰੱਖਣ ਦਾ ਹੁਕਮ ਦਿੱਤਾ ਹੈ ਉਹਨਾਂ ਨੂੰ ਤੋੜਦੇ ਹਨ ਅਤੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ ਉਹੀਓ ਲੋਕ ਘਾਟੇ ਵਿਚ ਰਹਿਣ ਵਾਲੇ ਹਨ।

Explanation & meanings · 1
  1. ਇਸ ਤੋਂ ਭਾਵ ਰਿਸ਼ਤਿਆਂ ਨੂੰ ਤੋੜਨਾਂ ਹੈ ਅਤੇ ਰਿਸ਼ਤੇਦਾਰਾਂ ਨਾਲ ਬਦਸਲੂਕੀ ਤੇ ਭੈੜਾ ਵਰਤਾਓ ਕਰਨਾ ਹੈ ਇਸ ਦੀ ਹਦੀਸਾਂ ਵਿਚ ਕਰੜੀ ਸਜ਼ਾ ਦੱਸੀ ਗਈ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਹੈ ਕਿ ਰਿਸ਼ਤਿਆਂ ਨੂੰ ਤੋੜਣ ਵਾਲਾ ਜੰਨਤ ਵਿਚ ਨਹੀਂ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 5984) ਰਿਸ਼ਤਿਆਂ ਨੂੰ ਤੋੜਣ ਦੇ ਮੁਕਾਬਲੇ ਵਿਚ ਰਿਸ਼ਤਿਆਂ ਨੂੰ ਜੋੜਣਾ ਅਤੇ ਉਹਨਾਂ ਨਾਲ ਵਧੀਆ ਵਿਵਹਾਰ ਕਰਨ ਲਈ ਵਿਸ਼ੇਸ਼ ਹੁਕਮ ਦਿੱਤਾ ਹੈ ਇਸ ਦੀ ਬਹੁਤ ਵੱਡੀ ਮਹੱਤਤਾ ਹੈ ।