Skip to content
البَقَرَة /

ਆਇਤ 249

2 : 249

ਆਇਤ 249 of البَقَرَة (2 : 249). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 249

فَلَمَّا فَصَلَ طَالُوتُ بِٱلۡجُنُودِ قَالَ إِنَّ ٱللَّهَ مُبۡتَلِيكُم بِنَهَرٖ فَمَن شَرِبَ مِنۡهُ فَلَيۡسَ مِنِّي وَمَن لَّمۡ يَطۡعَمۡهُ فَإِنَّهُۥ مِنِّيٓ إِلَّا مَنِ ٱغۡتَرَفَ غُرۡفَةَۢ بِيَدِهِۦۚ فَشَرِبُواْ مِنۡهُ إِلَّا قَلِيلٗا مِّنۡهُمۡۚ فَلَمَّا جَاوَزَهُۥ هُوَ وَٱلَّذِينَ ءَامَنُواْ مَعَهُۥ قَالُواْ لَا طَاقَةَ لَنَا ٱلۡيَوۡمَ بِجَالُوتَ وَجُنُودِهِۦۚ قَالَ ٱلَّذِينَ يَظُنُّونَ أَنَّهُم مُّلَٰقُواْ ٱللَّهِ كَم مِّن فِئَةٖ قَلِيلَةٍ غَلَبَتۡ فِئَةٗ كَثِيرَةَۢ بِإِذۡنِ ٱللَّهِۗ وَٱللَّهُ مَعَ ٱلصَّٰبِرِينَ

ਜਦੋਂ ਤਾਲੂਤ ਆਪਣੀਆਂ ਫ਼ੋਜਾਂ ਲੈਕੇ (ਲੜਣ ਲਈ) ਨਿਕਲਿਆ ਤਾਂ ਉਸ ਨੇ ਕਿਹਾ ਕਿ ਹੇ ਫ਼ੌਜਿਓ! ਅੱਲਾਹ ਤੁਹਾਨੂੰ ਇਕ ਨਹਿਰ ਉੱਤੇ ਪਰਖੇਗਾ, ਜਿਸ ਨੇ ਵੀ ਉਸ ਨਹਿਰ ਤੋਂ (ਰੱਜ ਕੇ) ਪਾਣੀ ਪੀ ਲਿਆ ਉਸ ਦਾ ਸੰਬੰਧ ਮੇਰੇ ਨਾਲ ਨਹੀਂ ਰਹੇਗਾ ਅਤੇ ਜਿਹੜਾ ਉਸ ਪਾਣੀ ਦਾ ਸੁਆਦ ਵੀ ਨਹੀਂ ਚਖੇਗਾ ਉਹ ਮੇਰਾ (ਸਾਥੀ) ਹੇ। ਹਾਂ! ਜੇ ਕੋਈ ਆਪਣੇ ਹੱਥ ਵਿਚ ਇਕ ਅੱਧੀ ਪਾਣੀ ਦੀ ਚੁੱਲੀ ਲੈ ਲੇਵੇ ਤਾਂ ਵੀ ਕੋਈ ਗੱਲ ਨਹੀਂ। ਪਰ ਉਹਨਾਂ (ਫ਼ੌਜੀਆਂ) ਵਿਚ ਥੋੜ੍ਹੇ ਜਿਹਾ ਨੂੰ ਛੱਡ ਕੇ ਸਭ ਨੇ ਉਸ (ਨਹਿਰ) ਦਾ ਪਾਣੀ ਪੀ ਲਿਆ। ਜਦੋਂ ਤਾਲੂਤ ਨੇ ਅਤੇ ਉਸ ਦੇ ਸਾਥੀਆਂ ਨੇ, ਜਿਹੜੇ ਉਸ ’ਤੇ ਈਮਾਨ ਲਿਆਏ ਸਨ, ਉਸ ਨਹਿਰ ਨੂੰ ਪਾਰ ਕਰ ਲਿਆ ਤਾਂ ਉਹਨਾਂ (ਫ਼ੌਜੀਆਂ) ਨੇ ਆਪਸ ਵਿਚ ਕਿਹਾ ਕਿ ਅੱਜ ਸਾਡੇ ’ਚ ਜਾਲੂਤ ਅਤੇ ਉਹਦੀਆਂ ਫ਼ੌਜਾਂ ਨਾਲ ਲੜਣ ਦੀ ਹਿੰਮਤ ਨਹੀਂ ਪਰ ਉਹ ਲੋਕ ਜਿਹੜੇ ਇਸ ਗੱਲ ’ਤੇ ਵਿਸ਼ਵਾਸ ਰੱਖਦੇ ਸਨ ਕਿ ਬੇਸ਼ੱਕ ਉਹ ਇਕ ਦਿਨ ਅੱਲਾਹ ਨੂੰ ਮਿਲਣ ਵਾਲੇ ਹਨ, ਉਹਨਾਂ ਨੇ ਕਿਹਾ ਕਿ ਕਈ ਵਾਰ ਇਕ ਛੋਟੀ ਜਿਹੀ ਟੋਲੀ ਵੀ ਅੱਲਾਹ ਦੇ ਹੁਕਮ ਨਾਲ ਵੱਡੀ ਟੋਲੀ ’ਤੇ ਭਾਰੂ ਹੋ ਜਾਂਦੀ ਹੇ ਅਤੇ ਅੱਲਾਹ ਸਬਰ ਕਰਨ (ਮੈਦਾਨ ਵਿਚ ਡਟੇ ਰਹਿਣ) ਵਾਲਿਆਂ ਦਾ ਸਾਥ ਦਿੰਦਾ ਹੇ।