Skip to content
البَقَرَة /

ਆਇਤ 248

2 : 248

ਆਇਤ 248 of البَقَرَة (2 : 248). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 248

وَقَالَ لَهُمۡ نَبِيُّهُمۡ إِنَّ ءَايَةَ مُلۡكِهِۦٓ أَن يَأۡتِيَكُمُ ٱلتَّابُوتُ فِيهِ سَكِينَةٞ مِّن رَّبِّكُمۡ وَبَقِيَّةٞ مِّمَّا تَرَكَ ءَالُ مُوسَىٰ وَءَالُ هَٰرُونَ تَحۡمِلُهُ ٱلۡمَلَٰٓئِكَةُۚ إِنَّ فِي ذَٰلِكَ لَأٓيَةٗ لَّكُمۡ إِن كُنتُم مُّؤۡمِنِينَ

ਉਹਨਾਂ (ਕੌਮ) ਦੇ ਨਬੀ (ਸਮੋਈਲ) ਨੇ ਉਹਨਾਂ ਨੂੰ (ਬਾਦਸ਼ਾਹ ਦੀ ਨਿਸ਼ਾਨੀ ਪੁੱਛਣ ’ਤੇ) ਕਿਹਾ ਕਿ ਉਸ ਦੀ ਬਾਦਸ਼ਾਹਤ ਦੀ ਨਿਸ਼ਾਨੀ ਇਹ ਹੇ ਕਿ ਤੁਹਾਡੇ ਕੋਲ ਉਹ ਸੰਦੂਕ ਆਵੇਗਾ ਜਿਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੇ (ਦਿਲਾਂ ਦੀ) ਤਸੱਲੀ ਲਈ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਮੂਸਾ ਤੇ ਹਾਰੂਨ ਦੀਆਂ ਔਲਾਦਾਂ ਛੱਡ ਗਈਆਂ ਸਨ ਅਤੇ ਇਸ (ਸੰਦੂਕ) ਨੂੰ ਫ਼ਰਿਸ਼ਤੇ ਚੁੱਕ ਕੇ ਲਿਆਉਣਗੇ। ਬੇਸ਼ੱਕ ਇਸ ਵਿਚ ਤੁਹਾਡੇ ਲਈ ਇਕ ਵੱਡੀ ਨਿਸ਼ਾਨੀ ਹੇ ਜੇ ਤੁਸੀਂ ਈਮਾਨ ਵਾਲੇ ਹੋ।

Explanation & meanings · 1
  1. ਇਹ ਉਹ ਸਕੀਨਤ ਭਾਵ ਤਸੱਲੀ ਵਾਲਾ ਸਾਮਾਨ ਹੇ ਜਿਸ ਦੀ ਚਰਚਾ ਹਦੀਸ ਵਿਚ ਕੀਤੀ ਗਈ ਹੇ। ਹਜ਼ਰਤ ਬਰਾ ਬਿਨ ਆਜ਼ਿਬ (ਰ:ਅ:) ਤੋਂ ਪਤਾ ਚਲਦਾ ਹੇ ਕਿ ਹਜ਼ਰਤ ਉਸੈਦ ਬਿਨ ਉਜ਼ੈਰ (ਰ:ਅ:) ਕਹਫ਼ ਸੂਰਤ ਪੜ੍ਹ ਰਹੇ ਸੀ ਅਤੇ ਉਹਨਾਂ ਦੇ ਲਾਗੇ ਇਕ ਘੋੜਾ ਰੱਸੀਆਂ ਨਾਲ ਬੰਨ੍ਹਿਆਂ ਖੜਾ ਸੀ ਕਿ ਇਕ ਬੱਦਲੀ ਹੇਠ ਨੂੰ ਆਉਣ ਲੱਗੀ, ਜਿਹੜੀ ਉਹਨਾਂ ਦੇ ਨੇੜੇ ਆ ਰਹੀ ਸੀ। ਇੱਥੋਂ ਤਕ ਕਿ ਘੋੜਾ ਉਸ ਬੱਦਲੀ ਨੂੰ ਵੇਖ ਕੇ ਟੱਪਣ ਲੱਗ ਪਿਆ। ਜਦੋਂ ਸਵੇਰ ਹੋਣ ’ਤੇ ਮੈਂ ਇਹ ਘਟਨਾ ਰਸੂਲ (ਸ:) ਨੂੰ ਦੱਸੀ ਤਾਂ ਆਪ (ਸ:) ਨੇ ਫ਼ਰਮਾਇਆ, ਇਹ ਸਕੀਨਤ ਹੇ, ਭਾਵ ਮਨ ਦੀ ਸ਼ਾਂਤੀ ਸੀ ਜਿਹੜੀ .ਕੁਰਆਨ ਪੜ੍ਹਣ ਕਾਰਨ ਨਾਜ਼ਿਲ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 5011)