2 : 116
وَقَالُواْ ٱتَّخَذَ ٱللَّهُ وَلَدٗاۗ سُبۡحَٰنَهُۥۖ بَل لَّهُۥ مَا فِي ٱلسَّمَٰوَٰتِ وَٱلۡأَرۡضِۖ كُلّٞ لَّهُۥ قَٰنِتُونَ
ਇਹ (ਅਹਲੇ ਕਿਤਾਬ) ਆਖਦੇ ਹਨ ਕਿ ਅੱਲਾਹ ਦੀ ਸੰਤਾਨ ਹੈ ਜਦ ਕਿ ਅੱਲਾਹ (ਇਹਨਾਂ ਗੱਲਾਂ ਤੋਂ) ਪਾਕ ਹੈ। ਜੋ ਕੁੱਝ ਵੀ ਅਕਾਸ਼ਾਂ ਅਤੇ ਧਰਤੀ ਵਿਚ ਹੈ ਉਹ ਸਭ ਉੇਸੇ ਦਾ ਹੀ ਹੈ, ਹਰੇਕ ਚੀਜ਼ ਉਸੇ ਦੀ ਆਗਿਆਕਾਰੀ ਹੈ।
Explanation & meanings · 1
- ਹਦੀਸੇ ਕੁਦਸੀ ਹੈ ਕਿ ਆਦਮ ਦੇ ਪੁੱਤਰ ਨੇ ਮੈਨੂੰ (ਅੱਲਾਹ ਨੂੰ) ਝੁਠਲਾਇਆ ਹਾਲਾਂ ਕਿ ਇਹ ਉਸ ਦਾ ਹੱਕ ਨਹੀਂ ਸੀ ਉਹ ਮੈਨੂੰ ਗਾਲਾਂ ਕੱਢਦਾ ਹੈ ਜਦ ਕਿ ਇਹ ਉਸ ਨੂੰ ਹੱਕ ਨਹੀਂ ਪਹੁੰਚਦਾ ਉਸ ਦਾ ਝੁਠਲਾਉਣਾ ਇਹ ਹੈ ਕਿ ਉਹ ਇਹ ਦਾਅਵਾ ਕਰਦਾ ਹੈ ਕਿ ਮੈਂ ਉਸ ਨੂੰ ਪਹਿਲਾਂ ਵਾਂਗ ਮੁੜ ਜਿਉਂਦਾ ਕਰਨ ਦੀ ਕੁਦਰਤ ਨਹੀਂ ਰੱਖਦਾ ਅਤੇ ਉਸ ਦੀਆਂ ਗਾਲਾਂ ਇਹ ਹਨ ਕਿ ਉਹ ਆਖਦਾ ਹੈ ਕਿ ਮੇਰੀ ਵੀ ਔਲਾਦ ਹੈ ਹਾਲਾਂ ਕਿ ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਪਾਕ ਹਾਂ ਕਿ ਮੇਰੀ ਪਤਨੀ ਜਾਂ ਔਲਾਦ ਹੋਵੇ। (ਸਹੀ ਬੁਖ਼ਾਰੀ, ਹਦੀਸ: 4482)