Skip to content
ਅਨ-ਨਹਲ /

ਆਇਤ 126

16 : 126

ਆਇਤ 126 of ਅਨ-ਨਹਲ (16 : 126). This page carries the verse in the Uthmani script with a translation of its meaning, at a stable URL that can be cited on its own.

ਅਨ-ਨਹਲ ਆਇਤਾਂ 128
ਸੂਰਤ · ਅਨ-ਨਹਲ
ਪੰਜਾਬੀ · Arif
16 : 126

وَإِنۡ عَاقَبۡتُمۡ فَعَاقِبُواْ بِمِثۡلِ مَا عُوقِبۡتُم بِهِۦۖ وَلَئِن صَبَرۡتُمۡ لَهُوَ خَيۡرٞ لِّلصَّٰبِرِينَ

ਜੇ ਤੁਸੀਂ ਬਦਲਾ ਲੈਣਾ ਵੀ ਹੋਵੇ ਤਾਂ ਉੱਨਾ ਹੀ ਬਦਲਾ ਲਓ ਜਿੰਨੀ ਤੁਹਾਡੇ ਨਾਲ ਵਧੀਕੀ ਕੀਤੀ ਗਈ ਹੈ, ਪਰ ਜੇ ਤੁਸੀਂ ਸਬਰ ਕਰ ਲਵੋ ਤਾਂ ਸਬਰ ਕਰਨ ਵਾਲਿਆਂ ਲਈ ਇਹੋ ਵਧੀਆ ਗੱਲ ਹੈ।

Explanation & meanings · 1
  1. ਬਦਲਾ ਲੈਣ ਦੀਆਂ ਕਈ ਸ਼ਕਲਾਂ ਹਨ ਜਿਵੇਂ ਉੱਮੇ-ਮਆਵੀਆ ਹਿੰਦਾ ਰ:ਅ: ਨੇ ਅੱਲਾਹ ਦੇ ਰਸੂਲ ਨੂੰ ਬੇਨਤੀ ਕੀਤੀ ਕਿ ਅਬੂ-ਸੁਫ਼ਿਯਾਨ ਰ:ਅ: ਇਕ ਕੰਜੂਸ ਵਿਅਕਤੀ ਹੈ, ਜੇ ਉਸ ਨੂੰ ਬਿਨਾਂ ਦੱਸੇ ਉਸ ਦੇ ਮਾਲ ’ਚੋਂ ਖ਼ਰਚ ਕਰ ਲਵਾਂ, ਤਾਂ ਕੀ ਗੁਨਾਹ ਹੋਵੇਗਾ ? ਆਪ (ਸ:) ਨੇ ਫ਼ਰਮਾਇਆ ਤੂੰ ਅਤੇ ਤੇਰੇ ਬੱਚੇ ਆਪਣੇ ਗੁਜ਼ਾਰੇ ਲਈ ਵਧੀਆ ਤਰੀਕੇ ਨਾਲ ਬਿਨਾਂ ਕੋਈ ਫਾਲਤੂ ਖ਼ਰਚੇ ਤੋਂ ਲੈ ਸਕਦੇ ਹੋ। (ਸਹੀ ਬੁਖ਼ਾਰੀ, ਹਦੀਸ: 2) ● ਰਸੂਲ (ਸ:) ਤੋਂ ਪੁੱਛਿਆ ਗਿਆ, ਜਦੋਂ ਤੁਸੀਂ ਸਾਨੂੰ ਬਾਹਰ ਭੇਜਦੇ ਹੋ ਤਾਂ ਕਦੇ ਇੰਜ ਵੀ ਹੰਦਾ ਹੈ ਕਿ ਅਸੀਂ ਅਜਿਹੇ ਲੋਕਾਂ ਕੋਲ ਜਾ ਕੇ ਠਹਿਰਦੇ ਹਾਂ ਜਿਹੜੇ ਸਾਡੀ ਮਹਿਮਾਨਦਾਰੀ ਨਹੀਂ ਕਰਦੇ, ਤਾਂ ਇਸ ਸੰਬੰਧ ਵਿਚ ਤੁਹਾਡਾ ਕੀ ਵਿਚਾਰ ਹੈ ? ਆਪ (ਸ:) ਨੇ ਫ਼ਰਮਾਇਆ ਜੇ ਤੁਸੀਂ ਕਿਸੇ ਐਸੀ ਥਾਂ ਰੁਕੋ ਅਤੇ ਉਹ ਤੁਹਾਡੀ ਇਸ ਤਰ੍ਹਾਂ ਮਹਿਮਾਨਦਾਰੀ ਕਰਨ ਜਿੱਦਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਤਾਂ ਉਹਨਾਂ ਦੀ ਮਹਿਮਾਨਦਾਰੀ ਕਬੂਲ ਕਰ ਲੈਣੀ ਚਾਹੀਦੀ ਹੈ ਜੇ ਉਹ ਇੰਜ ਨਾ ਕਰਨ ਤਾਂ ਉਹਨਾਂ ਤੋਂ ਆਪਣਾ ਮਹਿਮਾਨਦਾਰੀ ਦਾ ਹੱਕ ਪ੍ਰਾਪਤ ਕਰੋ। (ਸਹੀ ਬੁਖ਼ਾਰੀ, ਹਦੀਸ: 2461)