Skip to content
النَّحل /

ਆਇਤ 112

16 : 112

ਆਇਤ 112 of النَّحل (16 : 112). This page carries the verse in the Uthmani script with a translation of its meaning, at a stable URL that can be cited on its own.

النَّحل ਆਇਤਾਂ 128
ਸੂਰਤ · النَّحل
ਪੰਜਾਬੀ · Arif
16 : 112

وَضَرَبَ ٱللَّهُ مَثَلٗا قَرۡيَةٗ كَانَتۡ ءَامِنَةٗ مُّطۡمَئِنَّةٗ يَأۡتِيهَا رِزۡقُهَا رَغَدٗا مِّن كُلِّ مَكَانٖ فَكَفَرَتۡ بِأَنۡعُمِ ٱللَّهِ فَأَذَٰقَهَا ٱللَّهُ لِبَاسَ ٱلۡجُوعِ وَٱلۡخَوۡفِ بِمَا كَانُواْ يَصۡنَعُونَ

ਅੱਲਾਹ ਇਕ ਬਸਤੀ ਦੀ ਉਦਾਹਰਨ ਦਿੰਦਾ ਹੈ, ਜਿਹੜੀ ਅਮਨ-ਚੈਨ ਨਾਲ ਰਹਿ ਰਹੀ ਸੀ। ਉਸ ਦਾ ਰਿਜ਼ਕ ਉਸ ਦੇ ਕੋਲ ਹਰ ਥਾਂ ਤੋਂ ਬੁਹਲਤਾ ਨਾਲ ਪਹੁੰਚ ਰਿਹਾ ਸੀ ਫੇਰ ਉਸ (ਦੇ ਵਸਨੀਕਾਂ) ਨੇ ਅੱਲਾਹ ਦੀਆਂ ਨਿਅਮਤਾਂ ਦੀ ਨਾ-ਸ਼ੁਕਰੀ ਕੀਤੀ ਤਾਂ ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਕਾਰਨ ਉਹਨਾਂ ’ਤੇ ਭੁੱਖ ਤੇ ਡਰ ਦੀ ਮੁਸੀਬਤ ਪਾ ਛੱਡੀ ਹੈ।

Explanation & meanings · 1
  1. ਬੰਦਿਆਂ ਦੀ ਨਾ-ਸ਼ੁਕਰੀ ਕਰਨਾ ਬਹੁਤ ਵੱਡਾ ਜੁਰਮ ਹੈ ਇਸ ਦੀ ਉਦਾਹਰਨ ਇਕ ਹਦੀਸ ਵਿਚ ਦੱਸੀ ਗਈ ਹੈ, ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਮੈਨੂੰ ਨਰਕ ਵਿਖਾਈ ਗਈ ਮੈਂਨੇ ਵੇਖਿਆ ਕਿ ਉਸ ਵਿਚ ਬਹੁ ਗਿਣਤੀ ਔਰਤਾਂ ਦੀ ਹੀ ਸੀ ਜਿਹੜੀਆਂ ਨਾ-ਸ਼ੁਕਰੀ ਕਰਦੀਆਂ ਸੀ, ਪੁੱਛਿਆ ਗਿਆ, ਕੀ ਉਹ ਅੱਲਾਹ ਦੀ ਨਾ-ਸ਼ੁਕਰੀ ਕਰਦੀਆਂ ਸਨ ? ਆਪ (ਸ:) ਨੇ ਫ਼ਰਮਾਇਆ, ਉਹ ਆਪਣੇ ਪਤੀਆਂ ਦੀ ਨਾ-ਸ਼ੁਕਰੀ ਕਰਦੀਆਂ ਹਨ। ਜੇ ਕੋਈ ਪਤੀ ਉਹਨਾਂ ਦੇ ਨਾਲ ਵਧੀਆ ਵਰਤਾਓ ਕਰਦਾ ਹੈ, ਉਸ ਦੀ ਵੀ ਨਾ-ਸ਼ੁਕਰੀ ਕਰਦੀਆਂ ਹਨ। ਜੇ ਤੂੰ ਕਿਸੇ ਔਰਤ ਨਾਲ ਇਕ ਲੰਮੇ ਸਮੇਂ ਤਕ ਅਹਿਸਾਨ ਕਰਦਾ ਰਹੇ ਫੇਰ ਉਹ ਤੇਰੇ ਵਿਚ ਕੋਈ ਵੀ ਅਜਿਹੀ ਗੱਲ ਵੇਖੇ ਜਿਸ ਨੂੰ ਉਹ ਨਾ-ਪਸੰਦ ਕਰਦੀ ਹੋਵੇ ਤਾਂ ਕਹਿਣ ਲੱਗਦੀ ਹੈ, ਮੈਂਨੇ ਤੇਥੋਂ ਕੋਈ ਵੀ ਭਲਾਈ ਨਹੀਂ ਪਾਈ। (ਸਹੀ ਬੁਖ਼ਾਰੀ, ਹਦੀਸ: 29)