Skip to content
يُونس /

ਆਇਤ 37

10 : 37

ਆਇਤ 37 of يُونس (10 : 37). This page carries the verse in the Uthmani script with a translation of its meaning, at a stable URL that can be cited on its own.

يُونس ਆਇਤਾਂ 109
ਸੂਰਤ · يُونس
ਪੰਜਾਬੀ · Arif
10 : 37

وَمَا كَانَ هَٰذَا ٱلۡقُرۡءَانُ أَن يُفۡتَرَىٰ مِن دُونِ ٱللَّهِ وَلَٰكِن تَصۡدِيقَ ٱلَّذِي بَيۡنَ يَدَيۡهِ وَتَفۡصِيلَ ٱلۡكِتَٰبِ لَا رَيۡبَ فِيهِ مِن رَّبِّ ٱلۡعَٰلَمِينَ

ਇਹ .ਕੁਰਆਨ ਅਜਿਹਾ ਨਹੀਂ ਕਿ ਅੱਲਾਹ ਦੀ (ਵਹੀ) ਤੋਂ ਬਿਨਾਂ ਹੀ (ਆਪਣੇ ਕੋਲੋਂ) ਘੜ੍ਹ ਲਿਆ ਹੋਵੇ, ਸਗੋਂ ਇਹ ਤਾਂ (ਉਹਨਾਂ ਕਿਤਾਬਾਂ ਦੀ) ਪੁਸ਼ਟੀ ਕਰਦਾ ਹੈ ਜਿਹੜੀਆਂ ਇਸ ਤੋਂ ਪਹਿਲਾਂ (ਰੱਬ ਵੱਲੋਂ) ਉਤਾਰੀਆਂ ਜਾ ਚੁੱਕੀਆਂ ਹਨ ਅਤੇ ਉਹਨਾਂ ਸਾਰੀਆਂ ਕਿਤਾਬਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਵਾਲੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ (.ਕੁਰਆਨ) ਸਾਰੇ ਜਹਾਨਾਂ ਦੇ ਰੱਬ ਵੱਲੋਂ ਹੈ।

Explanation & meanings · 1
  1. ਇਸ ਤੋਂ ਭਾਵ ਕੁਰਆਨ ਹੈ। ਇਕ ਹਦੀਸ ਵਿਚ ਨਬੀ (ਸ:) ਨੇ ਇਸ ਕੁਰਆਨ ਨੂੰ ਆਪਣਾ ਸਭ ਤੋਂ ਵੱਡਾ ਮੋਅਜਜ਼ਾ ਆਖਿਆ ਹੈ, ਫਰਮਾਇਆ ਕਿ ਹਰ ਨਬੀ ਨੂੰ ਅਜਿਹੇ ਮੋਅਜਜ਼ੇ ਦਿੱਤੇ ਗਏ ਜਿਨ੍ਹਾਂ ਕਾਰਨ ਲੋਕਾਂ ਨੂੰ ਈਮਾਨ ਨਸੀਬ ਹੋਇਆ ਅਤੇ ਮੈਨੂੰ ਜਿਹੜਾ ਮੋਅਜਜ਼ਾ ਬਖ਼ਸ਼ਿਆ ਗਿਆ ਹੈ ਉਹ ਰੱਬੀ ਵਹੀ ਹੈ, ਜੋ ਅੱਲਾਹ ਨੇ ਮੇਰੇ ਉੱਤੇ ਉਤਾਰੀ ਹੈ। ਸੋ ਮੈਨੂੰ ਆਸ ਹੈ ਕਿ ਕਿਆਮਤ ਦਿਹਾੜੇ ਮੇਰੇ ਪੈਰੋਕਾਰ ਸਭ ਤੋਂ ਵੱਧ ਹੋਣਗੇ। (ਸਹੀ ਬੁਖ਼ਾਰੀ, ਹਦੀਸ: 7274)