Skip to content
الأنفَال /

ਆਇਤ 24

8 : 24

ਆਇਤ 24 of الأنفَال (8 : 24). This page carries the verse in the Uthmani script with a translation of its meaning, at a stable URL that can be cited on its own.

الأنفَال ਆਇਤਾਂ 75
ਸੂਰਤ · الأنفَال
ਪੰਜਾਬੀ · Arif
8 : 24

يَٰٓأَيُّهَا ٱلَّذِينَ ءَامَنُواْ ٱسۡتَجِيبُواْ لِلَّهِ وَلِلرَّسُولِ إِذَا دَعَاكُمۡ لِمَا يُحۡيِيكُمۡۖ وَٱعۡلَمُوٓاْ أَنَّ ٱللَّهَ يَحُولُ بَيۡنَ ٱلۡمَرۡءِ وَقَلۡبِهِۦ وَأَنَّهُۥٓ إِلَيۡهِ تُحۡشَرُونَ

ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਆਗਿਆਕਾਰੀ ਬਣੋ ਜਦੋਂ ਕਿ ਉਹ (ਰਸੂਲ) ਤੁਹਾਨੂੰ ਉਸ (ਹੁਕਮ) ਵੱਲ ਬੁਲਾਉਂਦਾ ਹੈ ਜਿਹੜਾ ਤੁਹਾਨੂੰ (ਰੂਹਾਨੀ) ਜੀਵਨ ਬਖ਼ਸ਼ਦਾ ਹੈ ਅਤੇ ਤੁਸੀਂ ਇਹ ਵੀ ਜਾਣ ਲਵੋ ਕਿ ਬੇਸ਼ੱਕ ਅੱਲਾਹ ਬੰਦੇ ਤੇ ਉਸ ਦੇ ਮਨ ਵਿਚਕਾਰ ਇਕ ਓਟ ਬਣ ਜਾਂਦਾ ਹੈ ਅਤੇ ਇਹ ਵੀ ਕਿ ਤੁਸੀਂ ਸਾਰਿਆਂ ਨੇ ਅੱਲਾਹ ਦੇ ਕੋਲ ਹੀ ਇਕੱਠਾ ਹੋਣਾ ਹੈ।

Explanation & meanings · 1
  1. ਇਸ ਆਇਤ ਵਿਚ ਅੱਲਾਹ ਅਤੇ ਉਸ ਦੇ ਰਸੂਲ (ਸ:) ਦੇ ਹੁਕਮਾਂ ਦੀ ਪੈਰਵੀ ਕਰਨ ਦੇ ਲਾਭ ਦੱਸੇ ਗਏ ਹਨ ਭਾਵ ਜਿਹੜਾ ਸੱਚਾ ਮੁਸਲਮਾਨ ਹੁੰਦਾ ਹੈ ਉਸ ਨੂੰ ਹਮੇਸ਼ਗੀ ਵਾਲਾ ਜੀਵਨ ਨਸੀਬ ਹੁੰਦਾ ਹੈ ਅਤੇ ਸੱਚਾ ਮੋਮਿਨ ਉਹ ਹੈ ਜੋ ਅੱਲਾਹ ਅਤੇ ਰਸੂਲ (ਸ:) ਦਾ ਆਗਿਆਕਾਰੀ ਹੁੰਦਾ ਹੈ ਅਤੇ ਸਾਰੇ ਕੰਮ .ਕੁਰਆਨ ਤੇ ਸੁਨੱਤ ਦੇ ਅਨੁਸਾਰ ਹੀ ਕਰਦਾ ਹੈ। ਜਿਹੜਾ ਅੱਲਾਹ ਦੀ ਰਾਹ ਵਿਚ ਜਿਹਾਦ ਲਈ ਨਿਕਲਦਾ ਹੈ ਜੇ ਉਹ ਸ਼ਹੀਦ ਹੋ ਜਾਵੇ ਤਾਂ ਉਸ ਨੂੰ ਮੌਤ ਨਹੀਂ ਸਗੋਂ ਜੰਨਤ ਵਿਚ ਸਦੀਵੀ ਜੀਵਨ ਹੈ ਇਸ ਦੇ ਉਲਟ ਬਿਨਾਂ ਈਮਾਨ ਤੋਂ ਇਕ ਵਿਅਕਤੀ ਮੁਰਦੇ ਵਾਂਗ ਹੁੰਦਾ ਹੈ ਅਤੇ ਨਰਕ ਵਿਚ ਸਦਾ ਲਈ ਰਹੇਗਾ।