وَٱخۡتَارَ مُوسَىٰ قَوۡمَهُۥ سَبۡعِينَ رَجُلٗا لِّمِيقَٰتِنَاۖ فَلَمَّآ أَخَذَتۡهُمُ ٱلرَّجۡفَةُ قَالَ رَبِّ لَوۡ شِئۡتَ أَهۡلَكۡتَهُم مِّن قَبۡلُ وَإِيَّٰيَۖ أَتُهۡلِكُنَا بِمَا فَعَلَ ٱلسُّفَهَآءُ مِنَّآۖ إِنۡ هِيَ إِلَّا فِتۡنَتُكَ تُضِلُّ بِهَا مَن تَشَآءُ وَتَهۡدِي مَن تَشَآءُۖ أَنتَ وَلِيُّنَا فَٱغۡفِرۡ لَنَا وَٱرۡحَمۡنَاۖ وَأَنتَ خَيۡرُ ٱلۡغَٰفِرِينَ
ਮੂਸਾ ਨੇ ਸੱਤਰ ਆਦਮੀ ਆਪਣੀ ਕੌਮ ਵਿੱਚੋਂ ਚੁਣੇ ਤਾਂ ਜੋ ਸਾਡੇ ਵੱਲੋਂ ਨਿਸ਼ਚਿਤ ਸਮੇਂ (ਕੋਹੇ-ਤੂਰ) ’ਤੇ ਪਹੁੰਚਣ। ਜਦੋਂ ਉਹਨਾਂ ਨੂੰ ਭੁਚਾਲ ਨੇ ਆ ਨੱਪਿਆ ਤਾਂ ਮੂਸਾ ਆਖਣ ਲੱਗਿਆ ਕਿ ਹੇ ਮੇਰੇ ਮਾਲਿਕ! ਜੇ ਤੂੰ ਇਹੋ ਕਰਨਾ ਸੀ ਤਾਂ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਅਤੇ ਮੈਨੂੰ ਹਲਾਕ ਕਰ ਦਿੰਦਾ। ਕੀ ਤੂੰ ਸਾਡੇ ਵਿੱਚੋਂ ਕੁੱਝ ਮੂਰਖਾਂ ਦੀਆਂ ਹਰਕਤਾਂ ਕਾਰਨ ਸਾਰਿਆਂ ਨੂੰ ਹੀ ਹਲਾਕ ਕਰ ਦੇਵੇਂਗਾ? ਇਹ ਤਾਂ ਤੇਰੇ ਵੱਲੋਂ ਇਕ ਪ੍ਰੀਖਿਆ ਸੀ। ਅਜਿਹੀਆਂ ਅਜ਼ਮਾਇਸ਼ਾਂ ਦੁਆਰਾ ਤੂੰ ਜਿਸ ਨੂੰ ਵੀ ਚਾਹੇਂ ਗੁਮਰਾਹੀ ਵਿਚ ਪਾ ਦੇਵੇਂ ਅਤੇ ਜਿਸ ਨੂੰ ਚਾਹੇਂ ਹਿਦਾਇਤ ’ਤੇ ਕਾਇਮ ਰੱਖੇਂ। ਤੂੰ ਹੀ ਤਾਂ ਸਾਡੇ ਕੰਮ ਸਵਾਰਨ ਵਾਲਾ ਹੈ। ਸੋ ਤੂੰ ਸਾਡੇ ’ਤੇ ਬਖ਼ਸ਼ਿਸ਼ਾਂ ਅਤੇ ਰਹਿਮਤਾਂ ਫਰਮਾ ਅਤੇ ਤੂੰ ਸਾਰਿਆਂ ਤੋਂ ਵੱਧ ਮੁਆਫ਼ੀਆਂ ਦੇਣ ਵਾਲਾ ਹੈ।