Skip to content
الجاثِية /

ਆਇਤ 24

45 : 24

ਆਇਤ 24 of الجاثِية (45 : 24). This page carries the verse in the Uthmani script with a translation of its meaning, at a stable URL that can be cited on its own.

الجاثِية ਆਇਤਾਂ 37
ਸੂਰਤ · الجاثِية
ਪੰਜਾਬੀ · Arif
45 : 24

وَقَالُواْ مَا هِيَ إِلَّا حَيَاتُنَا ٱلدُّنۡيَا نَمُوتُ وَنَحۡيَا وَمَا يُهۡلِكُنَآ إِلَّا ٱلدَّهۡرُۚ وَمَا لَهُم بِذَٰلِكَ مِنۡ عِلۡمٍۖ إِنۡ هُمۡ إِلَّا يَظُنُّونَ

ਉਹ ਲੋਕ ਆਖਦੇ ਹਨ ਕਿ ਸਾਡਾ ਜੀਵਨ ਤਾਂ ਬੱਸ ਇਹੋ (ਸੰਸਾਰਿਕ ਜੀਵਨ) ਹੈ, ਅਸੀਂ ਇੱਥੇ ਹੀ ਮਰਦੇ ਹਾਂ ਅਤੇ ਇੱਥੇ ਹੀ ਜਿਊਂਦੇ ਹਾਂ, ਸਮੇਂ ਦਾ ਫੇਰ ਹੀ ਸਾਨੂੰ ਹਲਾਕ ਕਰਦਾ ਹੈ। (ਹੇ ਨਬੀ) ਇਹਨਾਂ ਲੋਕਾਂ ਨੂੰ ਇਸ ਦੀ ਕੁੱਝ ਵੀ ਜਾਣਕਾਰੀ ਨਹੀਂ। ਇਹ ਲੋਕ ਤਾਂ ਨਿਰੀ ਅਟਕਲ ਦੇ ਆਧਾਰ ’ਤੇ ਹੀ ਗੱਲਾਂ ਕਰਦੇ ਹਨ।

Explanation & meanings · 1
  1. ਸੰਸਾਰ ਵਿਚ ਜੋ ਕੁਝ ਵੀ ਹੁੰਦਾ ਹੈ ਕੁਝ ਲੋਕ ਉਸ ਨੂੰ ਸਮੇਂ ਦੀ ਘਟਨਾ ਸਮਝਦੇ ਹਨ ਜਿਹੜੀਆਂ ਆਪਣੇ ਆਪ ਹੀ ਘਟਦੀਆਂ ਹਨ ਜਦ ਕਿ ਇਹ ਅਕੀਦਾ ਉਨ੍ਹਾਂ ਲੋਕਾਂ ਦਾ ਹੈ ਜਿਹੜੇ ਧਰਮਾਂ ਨੂੰ ਨਹੀਂ ਮੰਨਦੇ। ਹਕੀਕਤ ਇਹ ਹੈ ਕਿ ਜੋ ਕੁਝ ਵੀ ਸੰਸਾਰ ਵਿਚ ਹੁੰਦਾ ਹੈ ਉਸ ਸਭ ਅੱਲਾਹ ਦੀ ਰਜ਼ਾ ਅਨੁਸਾਰ ਹੀ ਹੁੰਦੀ ਹੈ। ਇਸ ਲਈ ਹਦੀਸ ਵਿਚ ਸੰਸਾਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਸਮੇਂ ਦੇ ਨਾਲ ਜੋੜਨਾ ਤੋਂ ਰੋਕਿਆ ਗਿਆ ਹੈ। ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਅੱਲਾਹ ਫ਼ਰਮਾਉਂਦਾ ਹੈ ਕਿ ਆਦਮੀ ਜਦੋਂ ਜ਼ਮਾਨੇ ਨੂੰ ਗਾਲਾਂ ਕਡਦਾ ਹੈ ਤਾਂ ਉਹ ਮੈਨੂੰ ਸਤਾਉਂਦਾ ਹੈ। ਹਾਲਾਂ ਕਿ ਜ਼ਮਾਨਾ ਮੈਂ ਹੀ ਹਾਂ, ਸਾਰੇ ਕੰਮ ਮੇਰੇ ਹੱਥ ਵਿਚ ਹਨ ਅਤੇ ਰਾਤ ਦਿਨ ਦਾ ਫੇਰ ਬਦਲ ਮੈਂ ਹੀ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 4826)