وَلَئِن سَأَلۡتَهُم مَّنۡ خَلَقَ ٱلسَّمَٰوَٰتِ وَٱلۡأَرۡضَ لَيَقُولُنَّ ٱللَّهُۚ قُلۡ أَفَرَءَيۡتُم مَّا تَدۡعُونَ مِن دُونِ ٱللَّهِ إِنۡ أَرَادَنِيَ ٱللَّهُ بِضُرٍّ هَلۡ هُنَّ كَٰشِفَٰتُ ضُرِّهِۦٓ أَوۡ أَرَادَنِي بِرَحۡمَةٍ هَلۡ هُنَّ مُمۡسِكَٰتُ رَحۡمَتِهِۦۚ قُلۡ حَسۡبِيَ ٱللَّهُۖ عَلَيۡهِ يَتَوَكَّلُ ٱلۡمُتَوَكِّلُونَ
(ਹੇ ਨਬੀ!) ਜੇ ਤੁਸੀਂ ਉਹਨਾਂ ਤੋਂ ਇਹ ਪੁੱਛੋ ਕਿ ਅਕਾਸ਼ ਤੇ ਧਰਤੀ ਨੂੰ ਕਿਸ ਨੇ ਰਚਾਇਆ ਹੈ ? ਤਾਂ ਉਹ ਕਹਿਣਗੇ ਕਿ ਅੱਲਾਹ ਨੇ। (ਇਹ ਵੀ ਪੁੱਛੋ ਕਿ) ਜਿਹਨਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ (ਮਦਦ ਲਈ) ਪੁਕਾਰਦੇ ਹੋ, ਰਤਾ ਦੱਸੋ, ਉਹ ਕੀ ਕਰਦੇ ਹਨ? ਪੁੱਛੋ! ਜੇਕਰ ਅੱਲਾਹ ਮੈਨੂੰ ਕੋਈ ਤਕਲੀਫ਼ ਪਹੁੰਚਾਉਣਾ ਚਾਵੇ ਤਾਂ ਕੀ ਉਹ (ਤੁਹਾਡੇ ਝੂਠੇ ਇਸ਼ਟ) ਮੈਨੂ ਉਸ ਦੀ ਪਹੁੰਚਾਈ ਹੋਈ ਤਕਲੀਫ਼ ਤੋਂ ਦੂਰ ਕਰ ਸਕਦੇ ਹਨ ? ਜਾਂ ਜੇਕਰ ਉਹ ਮੇਰੇ ਉੱਤੇ ਕੋਈ ਮਿਹਰ ਕਰਨਾ ਚਾਵੇ ਤਾਂ ਕੀ ਉਹ ਉਸ ਦੀ ਮਿਹਰ ਨੂੰ ਰੋਕ ਸਕਦੇ ਹਨ ? (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਲਈ ਤਾਂ ਅੱਲਾਹ ਹੀ ਬਥੇਰਾ ਹੈ, ਭਰੋਸਾ ਕਰਨ ਵਾਲੇ ਤਾਂ ਉਸੇ (ਅੱਲਾਹ) ’ਤੇ ਹੀ ਭਰੋਸਾ ਕਰਦੇ ਹਨ।
- ਵੇਖੋ ਸੂਰਤ ਯੂਸੁਫ਼, ਹਾਸ਼ੀਆ ਆਇਤ 67/12