29 : 38
وَعَادٗا وَثَمُودَاْ وَقَد تَّبَيَّنَ لَكُم مِّن مَّسَٰكِنِهِمۡۖ وَزَيَّنَ لَهُمُ ٱلشَّيۡطَٰنُ أَعۡمَٰلَهُمۡ فَصَدَّهُمۡ عَنِ ٱلسَّبِيلِ وَكَانُواْ مُسۡتَبۡصِرِينَ
ਅਸੀਂ ਆਦੀਆਂ ਤੇ ਸਮੂਦੀਆਂ ਨੂੰ ਵੀ ਹਲਾਕ ਕੀਤਾ। ਤੁਸੀਂ ਉਹਨਾਂ ਦੇ (ਉੱਜੜੇ ਹੋਏ) ਨਿਵਾਸ ਸਥਾਨ ਵੇਖ ਸਕਦੇ ਹੋ। ਸ਼ੈਤਾਨ ਨੇ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸੋਹਣਾ ਕਰ ਵਿਖਾਇਆ ਅਤੇ ਉਹਨਾਂ ਨੂੰ (ਸਿੱਧੇ ਰਾਹ ਤੋਂ ਰੋਕ ਦਿੱਤਾ ਜਦ ਕਿ ਉਹ ਸੂਝ-ਬੂਝ ਵਾਲੇ ਸਨ)।