ٱلَّذِينَ أُخۡرِجُواْ مِن دِيَٰرِهِم بِغَيۡرِ حَقٍّ إِلَّآ أَن يَقُولُواْ رَبُّنَا ٱللَّهُۗ وَلَوۡلَا دَفۡعُ ٱللَّهِ ٱلنَّاسَ بَعۡضَهُم بِبَعۡضٖ لَّهُدِّمَتۡ صَوَٰمِعُ وَبِيَعٞ وَصَلَوَٰتٞ وَمَسَٰجِدُ يُذۡكَرُ فِيهَا ٱسۡمُ ٱللَّهِ كَثِيرٗاۗ وَلَيَنصُرَنَّ ٱللَّهُ مَن يَنصُرُهُۥٓۚ إِنَّ ٱللَّهَ لَقَوِيٌّ عَزِيزٌ
ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਘਰੋਂ ਅਣ-ਹੱਕਾ ਕੱਢਿਆ ਗਿਆ ਕੇਵਲ ਇਹ ਕਹਿਣ ’ਤੇ ਕਿ ਸਾਡਾ ਮਾਲਿਕ ਅੱਲਾਹ ਹੈ। ਜੇ ਅੱਲਾਹ ਇਕ (ਜ਼ਾਲਮ) ਨੂੰ ਦੂਜੇ ਜ਼ਾਲਿਮ ਰਾਹੀਂ (ਸੱਤਾ ਤੋਂ) ਪਰਾਂ ਨਾ ਕਰਦਾ ਤਾਂ ਧਰਮ ਸਥਾਨ ਗਿਰਜੇ ਮਸੀਤਾਂ ਅਤੇ ਯਹੂਦੀਆਂ ਦੇ ਧਰਮ ਸਥਾਨ ਅਤੇ ਉਹ ਸਾਰੀਆਂ ਮਸੀਤਾਂ ਵੀ ਢਾਹ ਦਿੱਤੀਆਂ ਜਾਂਦੀਆਂ ਜਿਨ੍ਹਾਂ ਵਿਚ ਅੱਲਾਹ ਦਾ ਸਿਮਰਨ ਵੱਧ ਤੋਂ ਵੱਧ ਕੀਤਾ ਜਾਂਦਾ ਹੈ। ਜਿਹੜਾ ਵੀ ਉਸ (ਦੇ ਦੀਨ ਇਸਲਾਮ) ਦੀ ਮਦਦ ਕਰੇਗਾ, ਅੱਲਾਹ ਜ਼ਰੂਰ ਹੀ ਉਸਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਅਤਿਅੰਤ ਜ਼ੋਰਾਵਰ ਹੈ।