2 : 71
قَالَ إِنَّهُۥ يَقُولُ إِنَّهَا بَقَرَةٞ لَّا ذَلُولٞ تُثِيرُ ٱلۡأَرۡضَ وَلَا تَسۡقِي ٱلۡحَرۡثَ مُسَلَّمَةٞ لَّا شِيَةَ فِيهَاۚ قَالُواْ ٱلۡـَٰٔنَ جِئۡتَ بِٱلۡحَقِّۚ فَذَبَحُوهَا وَمَا كَادُواْ يَفۡعَلُونَ
ਮੂਸਾ ਨੇ ਆਖਿਆ ਕਿ ਅੱਲਾਹ ਦਾ ਕਹਿਣਾ ਰੁ ਕਿ ਉਹ ਗਊ ਕੰਮ ਕਰਨ ਵਾਲੀ ਨਾ ਹੋਵੇ, ਨਾ ਉਹ ਧਰਤੀ ’ਤੇ ਹਲ ਚਲਾਉਂਦੀ ਹੋਵੇ ਅਤੇ ਨਾ ਹੀ ਖੇਤਾਂ ਨੂੰ ਪਾਣੀ ਦਿੰਦੀ ਹੋਵੇ, ਉਸ ਵਿਚ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ ਹੋਣਾ ਚਾਹੀਦਾ ਨਾ ਹੀ ਕੋਈ ਦਾਗ਼ ਧੱਬਾ ਹੋਵੇ। ਉਹਨਾਂ (ਕੌਮ) ਨੇ ਆਖਿਆ ਕਿ ਹੁਣ ਤੁਸੀਂ ਹੱਕ ਦੀ ਗੱਲ ਕੀਤੀ ਹੈ। ਫਿਰ ਉਹਨਾਂ ਨੇ ਉਸ (ਗਾਂ) ਨੂੰ ਜ਼ਿਬਹ (ਕੁਰਬਾਨ) ਕੀਤਾ ਲੱਗਦਾ ਨਹੀਂ ਸੀ ਕਿ ਉਹ ਇਹ ਕੰਮ ਕਰਣਗੇ।