Skip to content
ਅਲ-ਬਕਰਹ /

ਆਇਤ 42

2 : 42

ਆਇਤ 42 of ਅਲ-ਬਕਰਹ (2 : 42). This page carries the verse in the Uthmani script with a translation of its meaning, at a stable URL that can be cited on its own.

ਅਲ-ਬਕਰਹ ਆਇਤਾਂ 286
ਸੂਰਤ · ਅਲ-ਬਕਰਹ
ਪੰਜਾਬੀ · Arif
2 : 42

وَلَا تَلۡبِسُواْ ٱلۡحَقَّ بِٱلۡبَٰطِلِ وَتَكۡتُمُواْ ٱلۡحَقَّ وَأَنتُمۡ تَعۡلَمُونَ

ਅਤੇ ਸੱਚਾਈ ਨੂੰ ਝੂਠ ਨਾਲ ਗੱਡਮਡ ਨਾ ਕਰੋ ਅਤੇ ਸੱਚਾਈ ਨੂੰ ਨਾ ਲੁਕਾਓ ਜਦ ਕਿ ਤੁਸੀਂ (ਸੱਚਾਈ ਨੂੰ) ਜਾਣਦੇ ਹੋ।

Explanation & meanings · 1
  1. ਇਸ ਤੋਂ ਭਾਵ ਨਬੀ ਕਰੀਮ ਸ: ਦੀਆਂ ਉਹ ਖ਼ੂਬੀਆਂ ਹਨ ਜਿਹੜੀਆਂ ਤੌਰੈਤ ਤੇ ਇੰਜੀਲ ਵਿਚ ਲਿਖੀਆਂ ਹੋਈਆਂ ਹਨ ਜਿਵੇਂ ‘ਹੇ ਨਬੀ ਸਾਨੇ ਤੁਹਾਨੂੰ ਹੱਕ ਦਾ ਪ੍ਰਗਟਾਵਾ, ਖ਼ੁਸ਼ਖ਼ਬਰੀ ਸੁਣਾਉਣ ਵਾਲਾ ਅਤੇ ਡਰਾਉਣ ਵਾਲਾ (ਬਣਾ ਕੇ ਭੇਜਿਆ ਹੈ) ਅਤੇ ਉੱਮੀਆਂ (ਅਰਬਾਂ) ਨੂੰ (ਆਖ਼ਿਰਤ ਦੇ ਅਜ਼ਾਬ ਤੋਂ) ਬਚਾਉਣ ਵਾਲਾ ਤੂੰ ਮੇਰਾ ਬੰਦਾ ਅਤੇ ਮੇਰਾ ਰਸੂਲ ਹੈ। ਮੈਂ ਤੇਰਾ ਨਾਂ ਮੁਤਵਕੱਲ ਰੱਖਿਆ ਹੈ। ਉਹ ਨਾ ਤਾਂ ਅਸ਼ਲੀਲ ਭਾਸ਼ਾ ਬੋਲਦਾ ਹੈ ਅਤੇ ਨਾ ਹੀ ਕਠੋਰ ਦਿਲ ਹੈ, ਨਾ ਹੀ ਬਜ਼ਾਰਾਂ ਵਿਚ ਰੌਲਾ ਰੱਪਾ ਪਾਉਣ ਵਾਲਾ ਹੈ ਅਤੇ ਨਾ ਹੀ ਬੁਰਾਈ ਦਾ ਬਦਲਾ ਬੁਰਾਈ ਵਿਚ ਦਿੰਦਾ ਹੈ, ਸਗੋਂ ਅਣਦੇਖੀ ਕਰਨ ਵਾਲਾ ਅਤੇ ਮੁਆਫ਼ ਕਰਨ ਵਾਲਾ ਹੈ। ਅੱਲਾਹ ਉਸ ਨੂੰ ਉਸ ਸਮੇਂ ਤਕ ਨਹੀਂ ਉਠਾਵੇਗਾ ਜਦੋਂ ਤਕ ਉਹ ਉਸ ਵਿਗੜੀ ਹੋਈ ਕੌਮ ਨੂੰ ਸਿੱਧਾ ਨਾ ਕਰ ਦੇਵੇ ਭਾਵ ਇਹ ਲੋਕ (ਲਾ ਇਲਾਹਾ ਇਲੱਲ ਲਾਹ) ਨਾ ਆਖਣ ਲੱਗਣ ਅਤੇ ਉਸ ਦੀ ਬਰਕਤ ਨਾਲ ਅੰਨ੍ਹੀਆਂ ਅੱਖਾਂ, ਬੋਲੇ ਕੰਨ ਅਤੇ ਗ਼ਲਾਫ਼ਾ ਵਿਚ ਚੜ੍ਹੇ ਹੋਏ ਦਿਲ ਨਾ ਖੁੱਲ੍ਹ ਜਾਣ। (ਸਹੀ ਬੁਖ਼ਾਰੀ, ਹਦੀਸ: 2125)