2 : 41
وَءَامِنُواْ بِمَآ أَنزَلۡتُ مُصَدِّقٗا لِّمَا مَعَكُمۡ وَلَا تَكُونُوٓاْ أَوَّلَ كَافِرِۭ بِهِۦۖ وَلَا تَشۡتَرُواْ بِـَٔايَٰتِي ثَمَنٗا قَلِيلٗا وَإِيَّٰيَ فَٱتَّقُونِ
ਅਤੇ ਇਸ (ਕੁਰਆਨ) ’ਤੇ ਈਮਾਨ ਲਿਆਉ ਜਿਸ ਨੂੰ ਮੈਂ ਹੀ ਨਾਜ਼ਿਲ ਕੀਤਾ ਹੈ ਜੋ ਕਿ ਉਸ ਕਿਤਾਬ (ਤੌਰੈਤ ਅਤੇ ਇੰਜੀਲ) ਦੀ ਪੁਸ਼ਟੀ ਕਰਨ ਵਾਲਾ ਹੈ ਜੋ ਤੁਹਾਡੇ ਕੋਲ ਹੈ। ਤੁਸੀਂ ਇਸ ਦਾ ਇਨਕਾਰ ਕਰਨ ਵਿਚ ਪਹਿਲ ਨਾ ਕਰੋ ਅਤੇ ਮੇਰੀਆਂ ਆਇਤਾਂ (ਆਦੇਸ਼ਾਂ) ਨੂੰ ਥੋੜ੍ਹੇ ਮੁੱਲ ਉੱਤੇ ਨਾ ਵੇਚ ਸੁੱਟੋ ਅਤੇ ਮੈਥੋਂ ਹੀ ਡਰੋ।