2 : 284
لِّلَّهِ مَا فِي ٱلسَّمَٰوَٰتِ وَمَا فِي ٱلۡأَرۡضِۗ وَإِن تُبۡدُواْ مَا فِيٓ أَنفُسِكُمۡ أَوۡ تُخۡفُوهُ يُحَاسِبۡكُم بِهِ ٱللَّهُۖ فَيَغۡفِرُ لِمَن يَشَآءُ وَيُعَذِّبُ مَن يَشَآءُۗ وَٱللَّهُ عَلَىٰ كُلِّ شَيۡءٖ قَدِيرٌ
ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੇ ਉਹ ਸਭ ਅੱਲਾਹ ਦਾ ਹੀ ਹੇ ਤੁਹਾਡੇ ਦਿਲਾਂ ਵਿਚ ਜੋ ਵੀ ਹੇ ਤੁਸੀਂ ਭਾਵੇਂ ਉਸ ਨੂੰ ਪ੍ਰਗਟ ਕਰੋ ਜਾਂ ਗੁਪਤ ਰੱਖੋ ਅੱਲਾਹ ਤੁਹਾਥੋਂ ਉਹਨਾਂ ਸਭ ਦਾ ਹਿਸਾਬ ਲਵੇਗਾ ਫਿਰ ਇਹ ਉਸ ਦੀ ਮਰਜ਼ੀ ਹੇ ਕਿ ਜਿਸ ਨੂੰ ਚਾਹੇ ਬਖ਼ਸ਼ ਦੇਵੇ ਜਿਸ ਨੂੰ ਚਾਹੇ ਅਜ਼ਾਬ (ਸਜ਼ਾ) ਦੇਵੇ। ਅੱਲਾਹ ਹਰ ਗੱਲ ਦੀ ਸਮਰਥਾ ਰੱਖਦਾ ਹੇ।