Skip to content
البَقَرَة /

ਆਇਤ 274

2 : 274

ਆਇਤ 274 of البَقَرَة (2 : 274). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 274

ٱلَّذِينَ يُنفِقُونَ أَمۡوَٰلَهُم بِٱلَّيۡلِ وَٱلنَّهَارِ سِرّٗا وَعَلَانِيَةٗ فَلَهُمۡ أَجۡرُهُمۡ عِندَ رَبِّهِمۡ وَلَا خَوۡفٌ عَلَيۡهِمۡ وَلَا هُمۡ يَحۡزَنُونَ

ਜਿਹੜੇ ਲੋਕ ਆਪਣੇ ਮਾਲ ਨੂੰ ਰਾਤ ਦਿਨ ਗੁਪਤ ਤੇ ਖੁੱਲ੍ਹੇ ਆਮ ਖ਼ਰਚ ਕਰਦੇ ਹਨ ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੇ ਨਾਂ ਤਾਂ (ਕਿਆਮਤ ਵਾਲੇ ਦਿਨ) ਉਹਨਾਂ ਨੂੰ ਕੋਈ ਚਿੰਤਾ ਹੋਵੇਗਾ ਅਤੇ ਨਾ ਹੀ ਉਦਾਸ ਹੋਣਗੇ ।

Explanation & meanings · 1
  1. ਨਬੀ ਕਰੀਮ (ਸ:) ਨੇ ਫ਼ਰਮਾਇਆ, ਸੱਤ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਅੱਲਾਹ ਤਆਲਾ ਉਸ ਦਿਨ ਆਪਣੀ ਛਤਰ ਛਾਇਆ ਹੇਠ ਰੱਖੇਗਾ ਜਿਸ ਦਿਨ ਛੁੱਟ ਉਸ ਦੀ ਛਾਇਆ ਤੋਂ ਹੋਰ ਕੋਈ ਛਾਇਆ ਨਹੀਂ ਹੋਵੇਗਾ (1) ਆਦਿਲ ਭਾਵ ਇਨਸਾਫ਼ ਪਸੰਦ ਬਾਦਸ਼ਾਹ (2) ਉਹ ਨੌਜਵਾਨ ਜਿਹੜਾ ਅੱਲਾਹ ਦੀ ਇਬਾਦਤ ਕਰਦੇ ਹੋਏ ਜਵਾਨ ਹੋਇਆ (3) ਅਜਿਹਾ ਵਿਅਕਤੀ ਜਿਸ ਦਾ ਮਨ ਮਸੀਤ ਵਿਚ ਹੀ ਅਟਕਿਆ ਰਹਿੰਦਾ ਹੇ (4) ਉਹ ਦੋ ਵਿਅਕਤੀ ਜਿਹੜੇ ਕੇਵਲ ਅੱਲਾਹ ਲਈ ਮੁਹੱਬਤ (ਦੋਸਤੀ) ਕਰਦੇ ਹਨ (5) ਉਹ ਵਿਅਕਤੀ ਜਿਸ ਨੂੰ ਕੋਈ ਖ਼ੂਬਸੂਰਤ ਔਰਤ ਅਸ਼ਲੀਲਤਾ ਵੱਲ ਬੁਲਾਵੇ ਪਰ ਉਹ ਆਖੇ ਕਿ ਮੈਂ ਅੱਲਾਹ ਤੋਂ ਡਰਦਾ ਹਾਂ (6) ਉਹ ਵਿਅਕਤੀ ਜਿਹੜਾ ਕੋਈ ਦਾਨ ਪੁੰਨ ਕਰੇ ਪਰ ਉਸ ਨੂੰ ਇੰਜ ਗੁਪਤ ਰੱਖੇ ਕਿ ਉਹਦੇ ਖੱਬੇ ਹੱਥ ਨੂੰ ਇਸ ਦਾ ਗਿਆਨ ਨਾ ਹੋਵੇ ਕਿ ਉਸ ਦੇ ਸੱਜੇ ਹੱਥ ਨੇ ਕੀ ਖ਼ੈਰਾਤ ਕੀਤੀ ਹੇ (7) ਉਹ ਵਿਅਕਤੀ ਜਿਹੜਾ ਇਕਾਂਤ ਵਿਚ ਅੱਲਾਹ ਨੂੰ ਯਾਦ ਕਰਦਾ ਹੇ ਅਤੇ ਅੱਲਾਹ ਦੇ ਡਰ-ਭੈਅ ਦੇ ਨਾਲ ਉਸ ਦੀਆਂ ਅੱਖਾਂ ਵਿਚ ਹੰਝੂ ਆ ਜਾਣ। (ਸਹੀ ਬੁਖ਼ਾਰੀ, ਹਦੀਸ: 1423)