2 : 198
لَيۡسَ عَلَيۡكُمۡ جُنَاحٌ أَن تَبۡتَغُواْ فَضۡلٗا مِّن رَّبِّكُمۡۚ فَإِذَآ أَفَضۡتُم مِّنۡ عَرَفَٰتٖ فَٱذۡكُرُواْ ٱللَّهَ عِندَ ٱلۡمَشۡعَرِ ٱلۡحَرَامِۖ وَٱذۡكُرُوهُ كَمَا هَدَىٰكُمۡ وَإِن كُنتُم مِّن قَبۡلِهِۦ لَمِنَ ٱلضَّآلِّينَ
ਜੇ ਤੁਸੀਂ (ਹੱਜ ਦੇ ਦਿਨਾਂ ਵਿਚ) ਅੱਲਾਹ ਦਾ ਫ਼ਜ਼ਲ (ਰੋਟੀ ਰੋਜ਼ੀ) ਤਲਾਸ਼ (ਕਰਨ ਲਈ ਮਿਹਨਤ ਮਜ਼ਦੂਰੀ ਜਾਂ ਵਪਾਰ) ਕਰੋ ਤਾਂ ਤੁਹਾਡੇ ਲਈ ਕੋਈ ਗੁਨਾਹ ਵਾਲੀ ਗੱਲ ਨਹੀਂ। ਜਦੋਂ ਤੁਸੀਂ ‘ਅਰਫ਼ਾਤ’ ਤੋਂ ਪਰਤੋ ਤਾਂ ਮਸ਼ਅਰੇ ਹਰਾਮ (ਮੁਜ਼ਦਲਫ਼ਾ) ਜਾ ਕੇ ਅੱਲਾਹ ਨੂੰ ਯਾਦ ਕਰੋ। ਤੁਸੀਂ (ਅੱਲਾਹ ਨੂੰ) ਇੰਜ ਯਾਦ ਕਰੋ ਜਿਵੇਂ ਅੱਲਾਹ ਨੇ ਤੁਹਾ` ਹਿਦਾਇਤ ਦਿੱਤੀ ਹੇ ਜਦ ਕਿ ਇਸ (ਹਿਦਾਇਤ) ਤੋਂ ਪਹਿਲਾਂ ਤੁਸੀਂ ਕੁਰਾਹੇ ਪਏ ਹੋਏ ਸੀ।
Explanation & meanings · 2
- ਅਰਫ਼ਾਤ” ਮੱਕੇ ਤੋਂ ਕੁੱਝ ਹੀ ਦੂਰੀ ’ਤੇ ਇਕ ਮੈਦਾਨ ਹੇ ਜਿੱਥੇ 9 ਜ਼ਿਲਹੱਜ ਨੂੰ ਸੂਰਜ ਦੇ ਢਲਣ ਤੋਂ ਲੈਕੇ ਸੂਰਜ ਦੇ ਡੁੱਬਣ ਤਕ ਠਹਿਰਣਾ ਜ਼ਰੂਰੀ ਹੇ।
- “ਮਸ਼ਅਰੇ ਹਰਾਮ” ਇਸ ਨੂੰ ਮੁਜ਼ਦਲਫ਼ਾ ਵੀ ਕਿਹਾ ਜਾਂਦਾ ਹੇ। ਮੁਜ਼ਦਲਫ਼ਾ ਮੱਕੇ ਦੇ ਨੇੜੇ ਇਕ ਪ੍ਰਸਿੱਧ ਥਾਂ ਹੇ ਜਿੱਥੇ ਨੋਵੀਂ ਤੇ ਦਸਵੀਂ ਜ਼ਿਲਹੱਜ ਦੀ ਵਿਚਕਾਰ ਵਾਲੀ ਰਾਤ ਹਾਜੀ ਗੁਜ਼ਾਰਦੇ ਹਨ।