Skip to content
البَقَرَة /

ਆਇਤ 197

2 : 197

ਆਇਤ 197 of البَقَرَة (2 : 197). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 197

ٱلۡحَجُّ أَشۡهُرٞ مَّعۡلُومَٰتٞۚ فَمَن فَرَضَ فِيهِنَّ ٱلۡحَجَّ فَلَا رَفَثَ وَلَا فُسُوقَ وَلَا جِدَالَ فِي ٱلۡحَجِّۗ وَمَا تَفۡعَلُواْ مِنۡ خَيۡرٖ يَعۡلَمۡهُ ٱللَّهُۗ وَتَزَوَّدُواْ فَإِنَّ خَيۡرَ ٱلزَّادِ ٱلتَّقۡوَىٰۖ وَٱتَّقُونِ يَٰٓأُوْلِي ٱلۡأَلۡبَٰبِ

ਹੱਜ ਦੇ ਨਿਯਤ ਮਹੀਨਿਆਂ ਨੂੰ ਸਾਰੇ ਜਾਣਦੇ ਹਨ, ਸੋ ਜਿਸ ਵਿਅਕਤੀ ਨੇ ਇਹਨਾਂ (ਮਹੀਨਿਆਂ) ਵਿਚ ਹਜ ਕਰਨਾ ਆਪਣੇ ’ਤੇ ਲਾਜ਼ਮ ਕਰ ਲਿਆ ਤਾਂ ਉਹ ਹੱਜ ਦੇ ਦਿਨਾਂ ਵਿਚ ਕਾਮਵਾਸਨਾ ਵਾਲੀਆਂ ਗੱਲਾਂ ਨਾ ਕਰੇ, ਨਾ ਹੀ ਅੱਲਾਹ ਦੇ ਹੁਕਮਾਂ ਦੀ ਉਲੰਘਣਾ ਕਰੇ ਅਤੇ ਨਾ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਕਰੇ। ਜਿਹੜੇ ਨੇਕ ਕੰਮ ਤੁਸੀਂ ਕਰਦੇ ਹੋ ਅੱਲਾਹ ਉਹਨਾਂ ਨੂੰ ਜਾਣਦਾ ਹੇ। (ਹੱਜ ਨੂੰ ਜਾਂਦੇ ਹੋਏ) ਵਰਤਣ ਵਾਲਾ ਸਾਮਾਨ ਨਾਲ ਲੈ ਲਿਆ ਕਰੋ ਅਤੇ ਸਭ ਤੋਂ ਵਧੀਆ ਸਫ਼ਰ ਖ਼ਰਚ ਰ=ਬ ਦਾ ਡਰ ਰੁ। ਸੋ ਹੇ ਅਕਲ ਵਾਲਿਓ! ਮੈਥੋਂ ਹੀ ਡਰਿਆ ਕਰੋ।

Explanation & meanings · 1
  1. ਹਜ ਕਰਨ ਦੇ ਤਿਨ ਤਰੀਕੇ ਹਨ (1) ‘ਹੱਜੇ ਤਮੱਤਾਅ’ ਜੇ ਕੁਰਬਾਨੀ ਦਾ ਜਾਨਵਰ ਨਾਲ ਨਹੀਂ ਹੇ ਤਾਂ ਕੇਵਲ ੳਮਰੇ ਲਈ ਇਹਰਾਮ ਬੰਨੋ, ਉਮਰੇ ਤੋਂ ਵਿਹਲੇ ਹੋ ਕੇ ਇਹਰਾਮ ਖੋਲੋ ਅਤੇ ਮੱਕਾ ਜਾਕੇ ਨਵਾਂ ਇਹਰਾਮ ਬੰਨਿਆ ਜਾਵੇਗਾ। (2) ‘ਹੱਜੇ ਇਫ਼ਰਾਦ’ ਇਸ ਹੱਜ ਲਈ ਕੇਵਲ ਨਿੱਯਤ ਕੀਤੀ ਜਾਂਦੀ ਹੇ ਉਮਰਾ ਨਹੀਂ ਅਤੇ ਨਾ ਕੁਰਬਾਨੀ ਕੀਤੀ ਜਾਂਦੀ ਹੇ। ਮੱਕੇ ਦੇ ਵਸਨੀਕ ਹੱਜੇ ਇਫ਼ਰਾਦ ਹੀ ਕਰਦੇ ਹਨ। (3) ‘ਹੱਜੇ ਕਿਰਾਨ’ ਇਕ ਹੀ ਇਹਰਾਮ ਵਿਚ ਉਮਰਾ ਅਤੇ ਹੱਜ ਕੀਤਾ ਜਾਂਦਾ ਹੇ, ਨਾਲ ਕੁਰਬਾਨੀ ਦਾ ਜਾਨਵਰ ਵੀ ਹੁੰਦਾ ਹੇ।