Skip to content
البَقَرَة /

ਆਇਤ 172

2 : 172

ਆਇਤ 172 of البَقَرَة (2 : 172). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 172

يَٰٓأَيُّهَا ٱلَّذِينَ ءَامَنُواْ كُلُواْ مِن طَيِّبَٰتِ مَا رَزَقۡنَٰكُمۡ وَٱشۡكُرُواْ لِلَّهِ إِن كُنتُمۡ إِيَّاهُ تَعۡبُدُونَ

ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਪਾਕ ਚੀਜ਼ਾਂ ਨੂੰ ਹੀ ਖਾਓੁ ਜਿਹੜੀਆਂ ਅਸੀਂ ਤੁਹਾਨੂੰ ਖਾਣ ਲਈ ਬਖ਼ਸ਼ੀਆਂ ਹਨ (ਇਹਨਾਂ ਚੀਜ਼ਾਂ ਲਈ) ਅੱਲਾਹ ਦਾ ਧੰਨਵਾਦ ਕਰੋ ਜੇ ਤੁਸੀਂ ਉਸੇ ਦੀ ਬੰਦਗੀ ਕਰਦੇ ਹੋ।

Explanation & meanings · 1
  1. ਹਦੀਸ ਅਨੁਸਾਰ ਹਲਾਲ ਤੇ ਹਰਾਮ ਦੋਵੇਂ ਸਪਸ਼ਟ ਹਨ ਅਤੇ ਇਹਨਾਂ ਦੋਵਾਂ ਦੇ ਵਿਚਕਾਰ ਕੁੱਝ ਚੀਜ਼ਾਂ ਸ਼ੱਕ ਵਿਚ ਪਾਉਣ ਵਾਲੀਆਂ ਹਨ ਜਿਨ੍ਹਾਂ ਨੂੰ ਕਿੰਨੇ ਹੀ ਲੋਕ ਨਹੀਂ ਜਾਣਦੇ। ਸੋ ਜਿਹੜਾ ਵਿਅਕਤੀ ਸ਼ੱਕੀ ਚੀਜ਼ਾਂ ਖਾਣ ਤੋਂ ਬਚ ਗਿਆ ਉਸ ਨੇ ਆਪਣੇ ਦੀਨ ਅਤੇ ਆਪਣੀ ਇੱਜ਼ਤ ਨੂੰ ਬਚਾ ਲਿਆ, ਜਿਹੜਾ ਨਾ ਬਚਿਆ ਤਾਂ ਉਹ ਉਸ ਚਰਵਾਹੇ ਵਾਂਗ ਹੇ ਜਿਸ ਨੇ ਆਪਣੇ ਜਾਨਵਰਾਂ ਨੂੰ ਉਸ ਚਰਾਗਾਹ ਵਿਚ ਚਰਨ ਲਈ ਛੱਡ ਦਿੱਤਾ ਜਿਹੜੀ ਕਿਸੇ ਹੋਰ ਦੀ ਹੇ। ਖ਼ਬਰਦਾਰ ਹਰ ਬਾਦਸ਼ਾਹ ਦਾ ਇਕ ਉਹ ਇਲਾਕਾ ਹੁੰਦਾ ਹੇ ਜਿੱਥੇ ਕੋਈ ਵੀ ਨਹੀਂ ਜਾ ਸਕਦਾ ਤਾਂ ਜਾਣ ਲਓ ਕਿ ਅੱਲਾਹ ਦੀ ਉਹ ਨਾ ਜਾਣ ਵਾਲੀ ਥਾਂ ਉਸ ਦੀਆਂ ਹਰਾਮ ਕੀਤੀਆਂ ਹੋਇਆ ਚੀਜ਼ਾਂ ਹਨ ਅਤੇ ਜਾਣ ਲਵੋ ਕਿ ਸ਼ਰੀਰ ਵਿਚ ਗੋਸ਼ਤ ਦਾ ਇਕ ਟੁੱਕੜਾ ਹੇ ਜੇ ਉਹ ਠੀਕ ਹੋ ਜਾਵੇ ਤਾਂ ਸ਼ਰੀਰ ਠੀਕ ਰੁ ਜੇ ਉਹ ਵਿਗੜ ਜਾਵੇ ਤਾਂ ਸ਼ਰੀਰ ਵਿਗੜ ਜਾਂਦਾ ਹੇ ਅਤੇ ਉਹ ਟੁਕੜਾ ਮਨੁੱਖ ਦਾ ਦਿਲ ਹੇ। (ਸਹੀ ਬੁਖ਼ਾਰੀ, ਹਦੀਸ: 52)