2 : 170
وَإِذَا قِيلَ لَهُمُ ٱتَّبِعُواْ مَآ أَنزَلَ ٱللَّهُ قَالُواْ بَلۡ نَتَّبِعُ مَآ أَلۡفَيۡنَا عَلَيۡهِ ءَابَآءَنَآۚ أَوَلَوۡ كَانَ ءَابَآؤُهُمۡ لَا يَعۡقِلُونَ شَيۡـٔٗا وَلَا يَهۡتَدُونَ
ਜਦੋਂ ਉਹਨਾਂ (ਸ਼ੈਤਾਨ ਦੇ ਚੇਲਿਆਂ) ਨੂੰ ਕਿਹਾ ਕਿ ਤੁਸੀਂ ਇਸ (.ਕੁਰਆਨ) ਦੀ ਪੈਰਵੀ ਕਰੋ ਜਿਹੜਾ ਅੱਲਾਹ ਵੱਲੋਂ (ਤੁਹਾਡੀ ਹਿਦਾਇਤ ਲਈ) ਉਤਾਰਿਆ ਗਿਆ ਹੇ ਤਾਂ ਕਹਿੰਦੇ ਹਨ ਕਿ (ਨਹੀਂ) ਅਸੀਂ ਤਾਂ ਉਸੇ ਰਾਹ ਤੁਰਾਂਗੇ ਜਿਸ ’ਤੇ ਅਸੀਂ ਆਪਣੇ ਪਿਓ ਦਾਦਿਆਂ ਨੂੰ ਤੁਰਦਿਆਂ ਵੇਖਿਆ ਹੇ। ਕੀ ਉਹ ਵੀ ਉਹੀਓ ਕਰਨਗੇ ? ਜਦ ਕਿ ਉਹਨਾਂ ਦੇ ਬਾਪ ਦਾਦਾ ਕੁੱਝ ਵੀ ਸਮਝ ਨਹੀਂ ਸੀ (ਰੱਖਦੇ) ਅਤੇ ਨਾ ਹੀ ਉਹ ਸਿੱਧੀ ਰਾਹ ’ਤੇ ਸਨ।