Skip to content
البَقَرَة /

ਆਇਤ 139

2 : 139

ਆਇਤ 139 of البَقَرَة (2 : 139). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 139

قُلۡ أَتُحَآجُّونَنَا فِي ٱللَّهِ وَهُوَ رَبُّنَا وَرَبُّكُمۡ وَلَنَآ أَعۡمَٰلُنَا وَلَكُمۡ أَعۡمَٰلُكُمۡ وَنَحۡنُ لَهُۥ مُخۡلِصُونَ

(ਹੇ ਨਬੀ! ਤੁਸੀਂ) ਆਖੋ, ਕੀ ਤੁਸੀਂ ਸਾਡੇ ਨਾਲ ਅੱਲਾਹ ਬਾਰੇ ਝਗੜਦੇ ਹੋ ? ਜਦੋਂ ਕਿ ਉਹ ਸਾਡਾ ਵੀ ਰੱਬ ਹੈ ਅਤੇ ਤੁਹਾਡਾ ਵੀ ਉਹੀਓ ਰੱਬ ਹੈ ਅਤੇ ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ ਹਨ ਅਤੇ ਅਸੀਂ ਸਾਰੇ (ਕਰਮ) ਖ਼ਾਲਸ ਉਸੇ (ਅੱਲਾਹ ਦੀ ਰਜ਼ਾ) ਲਈ ਕਰਦੇ ਹਾਂ।

Explanation & meanings · 1
  1. ਇਸ ਵਿਚ ਦੱਸਿਆਂ ਗਿਆ ਹੈ ਕਿ ਜਿਹੜਾ ਵੀ ਕੰਮ ਕੇਵਲ ਅੱਲਾਹ ਦੀ ਰਜ਼ਾ ਲਈ ਕੀਤਾ ਜਾਂਦਾ ਹੈ ਉਹੀਓ ਅਮਲ ਮੁਕਤੀ ਦਾ ਕਾਰਨ ਬਣਦਾ ਹੈ ਅਤੇ ਇਸ ਵਿਚ ਇਖ਼ਲਾਸ ਦੀ ਮਹੱਤਤਾ ਵੀ ਦੱਸੀ ਗਈ ਹੈ (1) ਅੱਲਾਹ ਦੇ ਰਸੂਲ (ਸ:) ਰਾਤ ਨੂੰ ਇੰਨੀ ਲੰਮੀ ਨਮਾਜ਼ ਪੜ੍ਹਿਆ ਕਰਦੇ ਸੀ ਕਿ ਪੈਰਾਂ ’ਤੇ ਸੋਜਾ ਆ ਜਾਂਦਾ। ਜਦੋਂ ਆਪ ਜੀ ਨੂੰ ਕਿਹਾ ਜਾਂਦਾ ਕਿ ਤੁਸੀਂ ਇੰਨਾ ਕਸ਼ਟ ਕਿਓਂ ਉਠਾਉਂਦੇ ਹੋ ਤਾਂ ਆਖਦੇ “ਕੀ ਮੈਂ ਅੱਲਾਹ ਦਾ ਧੰਨਵਾਦੀ ਨਾ ਬਣਾ? ” (ਸਹੀ ਬੁਖ਼ਾਰੀ, ਹਦੀਸ: 6471) * ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਭਲੇ ਕੰਮ ਸਹੀ ਤਰੀਕੇ ਨਾਲ, ਇਖ਼ਲਾਸ ਨਾਲ ਕਰਦੇ ਰਹੋ ਅਤੇ ਹੋਂਦ ਨਾ ਵਧੋ ਸਗੋਂ ਵਿਚਕਾਰ ਵਾਲੀ ਰਾਹ ਅਪਣਾਓ ਅਤੇ ਖ਼ੁਸ਼ ਰਹੋ (ਅੱਲਾਹ ਦੀ ਰਹਿਮਤ ਤੋਂ ਬੇ-ਆਸ ਨਾ ਹੋਵੋ) ਕਿਉਂ ਜੋ ਕੇਵਲ ਨੇਕ ਕੰਮ ਹੀ ਕਿਸੇ ਨੂੰ ਜੰਨਤ ਵਿਚ ਨਹੀਂ ਲੈਕੇ ਜਾਣਗੇ। ਆਪ ਜੀ (ਸ:) ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਵੀ ਅਮਲਾਂ ਦੇ ਸਦਕੇ ਜੰਨਤ ਵਿਚ ਨਹੀਂ ਜਾਓਗੇ? ਆਪ ਨੇ ਫ਼ਰਮਾਇਆ ਹਾਂ ਮੈਂ ਵੀ ਪਰ ਇਹ ਗੱਲ ਵੀ ਹੈ ਕਿ ਅੱਲਾਹ ਮੈਨੂੰ ਆਪਣੀ ਬਖ਼ਸ਼ਿਸ਼ ਅਤੇ ਮਿਹਰਾਂ ਦੀ ਛਤਰ-ਛਾਇਆ ਹੇਠ ਵੀ ਲੈ ਲਵੇ। (ਸਹੀ ਬੁਖ਼ਾਰੀ, ਹਦੀਸ: 6467) * ਹਦੀਸ ਵਿੱਚ ਹੈ ਕਿ ਨਬੀ (ਸ:) ਨੇ ਫ਼ਰਮਾਇਆ ਕਿ ਜੇ ਮੇਰੇ ਕੋਲ ੳਹਦ ਦੇ ਪਹਾੜ ਜਿੰਨਾ ਸੋਨਾ ਹੁੰਦਾ ਫਿਰ ਵੀ ਮੈਂ ਇਸ ਗਲ ’ਤੇ ਖ਼ੁਸ਼ ਹੋਵਾਂਗਾ ਕਿ ਲਗਾਤਾਰ ਤਿੰਨ ਰਾਤਾਂ ਬੀਤਣ ਤੋਂ ਪਹਿਲਾਂ ਇਕ ਕਣ ਵੀ ਮੇਰੇ ਕੋਲ ਨਾ ਰਹੇ। ਹਾਂ! ਜੇ ਕਿਸੇ ਦਾ ਕਰਜ਼ ਅਦਾ ਕਰਨ ਲਈ ਰੱਖ ਲਵਾਂ ਤਾਂ ਵੱਖਰੀ ਗੱਲ ਹੈ। (ਸਹੀ ਬੁਖ਼ਾਰੀ, ਹਦੀਸ: 6445) * ਅੱਲਾਹ ਦੇ ਰਸੂਲ ਨੇ ਫ਼ਰਮਾਇਆ ਇਕ ਪਿਆਸਾ ਕੁੱਤਾ ਖੂਹ ਦੇ ਆਲੇ-ਦੁਆਲੇ ਚੱਕਰ ਲਗਾ ਰਿਹਾ ਸੀ ਪਿਆਸ ਕਾਰਨ ਉਸ ਦਾ ਦਮ ਨਿਕਲਣ ਵਾਲਾ ਹੀ ਸੀ ਕਿ ਬਨੀ ਇਸਰਾਈਲ ਦੀ ਇਕ ਬਦਕਾਰ ਔੌਰਤ ਦੀ ਉਸ ’ਤੇ ਨਿਗਾਹ ਪੈ ਗਈ ਤਾਂ ਉਸ ਨੇ ਆਪਣੀ ਜੁਤੀ ਉਤਾਰੀ ਅਤੇ ਉਸ ਵਿਚ ਪਾਣੀ ਭਰ ਕੇ ਕੁੱਤੇ ਨੂੰ ਪਿਆ ਦਿੱਤਾ ਅੱਲਾਹ ਨੇ ਇਸੇ ਕਾਰਨ ਉਸ ਦੀ ਬਖ਼ਸ਼ਿਸ਼ ਕਰ ਦਿੱਤੀ। (ਸਹੀ ਬੁਖ਼ਾਰੀ, ਹਦੀਸ: 3467)