2 : 105
مَّا يَوَدُّ ٱلَّذِينَ كَفَرُواْ مِنۡ أَهۡلِ ٱلۡكِتَٰبِ وَلَا ٱلۡمُشۡرِكِينَ أَن يُنَزَّلَ عَلَيۡكُم مِّنۡ خَيۡرٖ مِّن رَّبِّكُمۡۚ وَٱللَّهُ يَخۡتَصُّ بِرَحۡمَتِهِۦ مَن يَشَآءُۚ وَٱللَّهُ ذُو ٱلۡفَضۡلِ ٱلۡعَظِيمِ
ਹੇ ਨਬੀ! ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਵਿੱਚੋਂ ਜਿਨ੍ਹਾਂ ਨੇ ਵੀ ਕੁਫ਼ਰ ਕੀਤਾ ਉਹ ਨਹੀਂ ਚਾਹੁੰਦੇ ਅਤੇ ਨਾ ਹੀ ਮੁਸ਼ਰਿਕ ਚਾਹੁੰਦੇ ਹਨ ਕਿ ਤੁਹਾਡੇ ’ਤੇ ਤੁਹਾਡੇ ਰੱਬ ਵੱਲੋਂ ਕੋਈ ਭਲਾਈ (ਪੈਗ਼ੰਬਰੀ) ਨਾਜ਼ਿਲ ਹੋਵੇ ਪਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਆਪਣੀਆਂ ਮਿਹਰਾਂ ਲਈ ਚੁਣ ਲੈਂਦਾ । ਅੱਲਾਹ ਹੀ ਵੱਡੇ ਫ਼ਜਲਾਂ ਦਾ ਮਾਲਿਕ ਹੈ।