2 : 104
يَٰٓأَيُّهَا ٱلَّذِينَ ءَامَنُواْ لَا تَقُولُواْ رَٰعِنَا وَقُولُواْ ٱنظُرۡنَا وَٱسۡمَعُواْۗ وَلِلۡكَٰفِرِينَ عَذَابٌ أَلِيمٞ
ਹੇ ਈਮਾਨ ਵਾਲਿਓ! (ਜਦੋਂ ਤੁਸੀਂ ਨਬੀ (ਸ:) ਨੂੰ ਸੰਬੋਧਿਤ ਕਰੋ ਤਾਂ) ‘ਰਾਇਨਾ’ ਨਾ ਆਖੋ ਸਗੋਂ ‘ਉਨਜ਼ੁਰਨਾ’ ਆਖੋ ਅਤੇ ਤੁਸੀਂ (ਨਬੀ ਦੀ ਗੱਲ ਨੂੰ ) ਧਿਆਨ ਨਾਲ ਸੁਣੋ। ਇਨਕਾਰੀਆਂ ਲਈ ਤਾਂ ਬਹੁਤ ਹੀ ਦੁਖਦਾਈ ਅਜ਼ਾਬ ਹੈ।
Explanation & meanings · 1
- “ਰਾਇਨਾ” ਤੋਂ ਭਾਵ ਹੈ ਸਾਡੇ ਵੱਲ ਧਿਆਨ ਦਿਓ ਪਰ ਯਹੂਦੀ ਇਸ ਸ਼ਬਦ ਨੂੰ ਵਿਗੜ ਕੇ “ਰਾਈਨਾ” ਆਖਦੇ ਸਨ ਜਿਸਦਾ ਅਰਥ ਹੈ ਮੂਰਖ। ਇੰਜ ਉਹ ਨਬੀ ਕਰੀਮ (ਸ:) ਦਾ ਨਿਰਾਦਰ ਕਰਦੇ ਸਨ। ਮੁਸਲਮਾਨਾਂ ਨੂੰ ਇਹ ਸ਼ਬਦ ਬੋਲਣ ਤੋਂ ਰੋਕ ਦਿੱਤਾ ਗਿਆ ਅਤੇ ਲੋੜ ਪੈਣ ’ਤੇ ਉਨਜ਼ੁਰਨਾ ਕਹਿਣ ਦਾ ਹੁਕਮ ਦਿੱਤਾ ਗਿਆ ਜਿਸ ਦਾ ਅਰਥ ਹੈ ਸਾਡੇ ਵੱਲ ਧਿਆਨ ਦੇਓ।