وَإِذۡ زَيَّنَ لَهُمُ ٱلشَّيۡطَٰنُ أَعۡمَٰلَهُمۡ وَقَالَ لَا غَالِبَ لَكُمُ ٱلۡيَوۡمَ مِنَ ٱلنَّاسِ وَإِنِّي جَارٞ لَّكُمۡۖ فَلَمَّا تَرَآءَتِ ٱلۡفِئَتَانِ نَكَصَ عَلَىٰ عَقِبَيۡهِ وَقَالَ إِنِّي بَرِيٓءٞ مِّنكُمۡ إِنِّيٓ أَرَىٰ مَا لَا تَرَوۡنَ إِنِّيٓ أَخَافُ ٱللَّهَۚ وَٱللَّهُ شَدِيدُ ٱلۡعِقَابِ
ਯਾਦ ਕਰੋ, ਜਦੋਂ ਸ਼ੈਤਾਨ ਉਹਨਾਂ (ਕਾਫ਼ਿਰਾਂ) ਦੀਆਂ ਕਰਤੂਤਾਂ ਨੂੰ ਸੋਹਣੀਆਂ ਕਰਕੇ ਵਿਖਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਅੱਜ ਤੁਹਾਡੇ ’ਤੇ ਕੋਈ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਮੈਂ ਆਪ ਤੁਹਾਡਾ ਹਿਮਾਇਤੀ ਹਾਂ, ਪਰ ਜਦੋਂ ਦੋਵੇਂ ਫ਼ੌਜਾਂ ਦਾ ਸਾਹਮਣਾ ਹੋਇਆ ਤਾਂ ਉਹ (ਸ਼ੈਤਾਨ) ਪਿਛਲੇ ਪੈਰੀਂ ਮੁੜ ਗਿਆ ਅਤੇ ਆਖਣ ਲੱਗਿਆ ਕਿ ਮੇਰਾ ਤੇ ਤੁਹਾਡਾ ਕੋਈ ਸਾਥ ਨਹੀਂ। ਬੇਸ਼ੱਕ ਮੈਂ ਉਹ (ਫ਼ਰਿਸ਼ਤੇ) ਵੇਖ ਰਿਹਾ ਹਾਂ ਜੋ ਤੁਸੀਂ ਨਹੀਂ ਵੇਖ ਰਹੇ। ਮੈਂ ਅੱਲਾਹ ਤੋਂ ਡਰਦਾ ਹਾਂ ਅੱਲਾਹ ਸਖ਼ਤ ਅਜ਼ਾਬ ਦੇਣ ਵਾਲਾ ਹੈ।