Skip to content
الأعرَاف /

ਆਇਤ 37

7 : 37
الأعرَاف ਆਇਤਾਂ 206
ਸੂਰਤ · الأعرَاف
ਪੰਜਾਬੀ · Arif
7 : 37

فَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبًا أَوۡ كَذَّبَ بِـَٔايَٰتِهِۦٓۚ أُوْلَٰٓئِكَ يَنَالُهُمۡ نَصِيبُهُم مِّنَ ٱلۡكِتَٰبِۖ حَتَّىٰٓ إِذَا جَآءَتۡهُمۡ رُسُلُنَا يَتَوَفَّوۡنَهُمۡ قَالُوٓاْ أَيۡنَ مَا كُنتُمۡ تَدۡعُونَ مِن دُونِ ٱللَّهِۖ قَالُواْ ضَلُّواْ عَنَّا وَشَهِدُواْ عَلَىٰٓ أَنفُسِهِمۡ أَنَّهُمۡ كَانُواْ كَٰفِرِينَ

ਸੋ ਉਸ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਲਾਵੇ ਜਾਂ ਉਸ ਦੀਆਂ ਨਿਸ਼ਾਨੀਆਂ ਨੂੂੰ ਹੀ ਝੂਠਾ ਕਹੇ। ਜੋ ਕੁੱਝ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਹੈ ਉਹ ਉਸ ਨੂੰ ਮਿਲ ਜਾਵੇਗਾ, ਜਦੋਂ ਉਹਨਾਂ (ਜ਼ਾਲਮਾਂ) ਕੋਲ ਸਾਡੇ ਫ਼ਰਿਸ਼ਤੇ ਉਹਨਾਂ ਦੀ ਜਾਨ ਕੱਢਣ ਲਈ ਆਉਣਗੇ ਤਾਂ ਪੁੱਛਣਗੇ ਕਿ ਜਿਨ੍ਹਾਂ ਨੂੰ ਤੁਸੀਂ ਰੱਬ ਨੂੰ ਛੱਡ ਕੇ ਪੂਜਦੇ ਸੀ ਅੱਜ ਉਹ ਕਿੱਥੇ ਹਨ? ਤਾਂ ਜਵਾਬ ਦੇਣਗੇ ਕਿ ਉਹ ਸਾਥੋਂ ਖੁੱਸ ਗਏ ਅਤੇ ਉਹ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਬੇਸ਼ੱਕ ਉਹੀਓ (ਸੱਚਾਈ ਦੇ) ਇਨਕਾਰੀ ਸੀ।