يَٰٓأَيُّهَا ٱلنَّبِيُّ إِذَا جَآءَكَ ٱلۡمُؤۡمِنَٰتُ يُبَايِعۡنَكَ عَلَىٰٓ أَن لَّا يُشۡرِكۡنَ بِٱللَّهِ شَيۡـٔٗا وَلَا يَسۡرِقۡنَ وَلَا يَزۡنِينَ وَلَا يَقۡتُلۡنَ أَوۡلَٰدَهُنَّ وَلَا يَأۡتِينَ بِبُهۡتَٰنٖ يَفۡتَرِينَهُۥ بَيۡنَ أَيۡدِيهِنَّ وَأَرۡجُلِهِنَّ وَلَا يَعۡصِينَكَ فِي مَعۡرُوفٖ فَبَايِعۡهُنَّ وَٱسۡتَغۡفِرۡ لَهُنَّ ٱللَّهَۚ إِنَّ ٱللَّهَ غَفُورٞ رَّحِيمٞ
ਹੇ ਨਬੀ! ਜਦੋਂ ਮੋਮਿਨ ਇਸਤਰੀਆਂ ਤੁਹਾਡੇ ਕੋਲ ਬੈਅਤ (ਪ੍ਰਣ) ਕਰਨ ਲਈ ਆਉਣ ਕਿ ਉਹ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਬਣਾਉਣਗੀਆਂ, ਨਾ ਚੋਰੀ ਕਰਨਗੀਆਂ, ਨਾ ਜ਼ਨਾਂ ਕਰਨਗੀਆਂ, ਨਾ ਆਪਣੀ ਔਲਾਦ ਨੂੰ ਕਤਲ ਕਰਨਗੀਆਂ, ਨਾ ਆਪਣੇ ਹੱਥਾਂ-ਪੈਰਾਂ ਦੇ ਅੱਗੇ ਕੋਈ ਊਜ ਘੜ੍ਹ ਕੇ ਲਿਆਉਣਗੀਆਂ ਅਤੇ ਨਾ ਕਿਸੇ ਭਲੇ ਕੰਮ ਵਿਚ ਤੁਹਾਡੀ ਨਾ-ਫ਼ਰਮਾਨੀ ਕਰਨਗਈਆਂ, ਫੇਰ ਤੁਸੀਂ ਉਹਨਾਂ ਤੋਂ ਬੈਅਤ ਲੈ ਲਓ ਅਤੇ ਉਹਨਾਂ ਲਈ ਅੱਲਾਹ ਤੋਂ ਖਿਮਾ ਮੰਗੋ। ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਕਰਨ ਵਾਲਾ ਹੈ।