50 : 31
وَأُزۡلِفَتِ ٱلۡجَنَّةُ لِلۡمُتَّقِينَ غَيۡرَ بَعِيدٍ
ਅਤੇ ਸਵਰਗ ਪ੍ਰਹੇਜ਼ਗਾਰਾਂ (ਬੁਰਾਈਆਂ ਤੋਂ ਬਚਣ ਵਾਲਿਆਂ) ਦੇ ਨੇੜੇ ਕਰ ਦਿੱਤੀ ਜਾਵੇਗੀ, ਦੂਰ ਨਹੀਂ ਹੋਵੇਗੀ।
Explanation & meanings · 1
- ਇੰਜ ਹੀ ਅੱਲਾਹ ਵੀ ਈਮਾਨ ਵਾਲਿਆਂ ਤੋਂ ਦੂਰ ਨਹੀਂ ਹੋਵੇਗਾ। ਸਗੋਂ ਜੰਨਤ ਵਿਚ ਉਹ ਲੋਕ ਆਪਣੇ ਰੱਬ ਦਾ ਦੀਦਾਰ ਕਰਨਗੇ। ਹਦੀਸ ਵਿਚ ਹੈ ਕਿ ਹਜ਼ਰਤ ਜੂਬੈਰ ਬਿਨ ਅਬਦੁੱਲਾਹ (ਰਜ਼:) ਬਿਆਨ ਕਰਦੇ ਹਨ ਕਿ ਅਸੀਂ ਰਾਤ ਵੇਲੇ ਅੱਲਾਹ ਦੇ ਰਸੂਲ ਕੋਲ ਬੇਠੇ ਸੀ ਕਿ ਆਪ ਜੀ ਨੇ ਚੰਦ ਵੱਲ ਵੇਖ ਕੇ ਫ਼ਰਮਾਇਆ ਕਿ ਤੁਸੀਂ ਆਪਣੇ ਰੱਬ ਨੂੰ ਇਸੇ ਤਰ੍ਹਾਂ ਵੇਖੋਗੇ ਜਿਵੇਂ ਇਸ ਚੰਨ ਨੂੰ ਵੇਖਦੇ ਹੋ। ਤੁਹਾਨੂੰ ਉਸ ਨੂੰ ਵੇਖਣ ਵਿਚ ਕੋਈ ਕਠਿਨਾਈ ਨਹੀਂ ਹੋਵੇਗੀ। ਸੋ ਤੁਸੀਂ ਪਹੁ ਫ਼ਟਨ ਤੋਂ ਪਹਿਲਾਂ ਦੀ ਨਮਾਜ਼ ਅਤੇ ਸੂਜਰ ਡੁੱਬਣ ਤੋਂ ਪਹਿਲਾਂ ਦੀ ਨਮਾਜ਼ ਕਿਸੇ ਦੁੱਜੇ ਕੰਮ ਵਿਚ ਰੁਝੇਵੇਂ ਕਾਰਨ ਨਾ ਛੱਡੋ। ਫੇਰ ਆਪ ਨੇ ਸੂਰਤ ਕਾਫ਼ ਦੀ ਆਇਤ ਨੰਬਰ 39 ਦੀ ਤਿਲਾਵਤ ਫ਼ਰਮਾਈ (ਸਹੀ ਬੁਖ਼ਾਰੀ, ਹਦੀਸ: 554)