وَلَئِنۡ أَذَقۡنَٰهُ رَحۡمَةٗ مِّنَّا مِنۢ بَعۡدِ ضَرَّآءَ مَسَّتۡهُ لَيَقُولَنَّ هَٰذَا لِي وَمَآ أَظُنُّ ٱلسَّاعَةَ قَآئِمَةٗ وَلَئِن رُّجِعۡتُ إِلَىٰ رَبِّيٓ إِنَّ لِي عِندَهُۥ لَلۡحُسۡنَىٰۚ فَلَنُنَبِّئَنَّ ٱلَّذِينَ كَفَرُواْ بِمَا عَمِلُواْ وَلَنُذِيقَنَّهُم مِّنۡ عَذَابٍ غَلِيظٖ
ਜੇ ਉਸ ਬਿਪਤਾ ਮਗਰੋਂ ਅਸੀਂ ਉਸੇ ਵਿਅਕਤੀ ਨੂੰ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਦਾ ਹੈ ਕਿ ਇਹ ਤਾਂ ਮੇਰੇ ਹੀ ਲਈ ਹੈ ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਆਵੇਗੀ। (ਅਤੇ ਆਖਦੇ ਹਨ) ਜੇਕਰ ਮੈਂ ਆਪਣੇ ਰੱਬ ਦੇ ਕੋਲ ਪਰਤਾਇਆ ਵੀ ਗਿਆ ਤਾਂ ਵੀ ਮੇਰੇ ਲਈ ਉਸ ਕੋਲ ਭਲਾਈ ਹੀ ਹੋਵੇਗੀ। ਫੇਰ ਅਸੀਂ ਉਸ ਕਾਫ਼ਿਰਾਂ ਨੂੰ ਦੱਸ ਦਿਆਂਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦਾ ਸੀ ਅਤੇ ਅਸੀਂ ਉਸਨਾਂ ਨੂੰ ਕਰੜੀਆਂ ਸਜ਼ਾਵਾਂ ਦਾ ਸੁਆਦ ਚਖਾਵਾਂਗੇ।