39 : 42
ٱللَّهُ يَتَوَفَّى ٱلۡأَنفُسَ حِينَ مَوۡتِهَا وَٱلَّتِي لَمۡ تَمُتۡ فِي مَنَامِهَاۖ فَيُمۡسِكُ ٱلَّتِي قَضَىٰ عَلَيۡهَا ٱلۡمَوۡتَ وَيُرۡسِلُ ٱلۡأُخۡرَىٰٓ إِلَىٰٓ أَجَلٖ مُّسَمًّىۚ إِنَّ فِي ذَٰلِكَ لَأٓيَٰتٖ لِّقَوۡمٖ يَتَفَكَّرُونَ
ਅੱਲਾਹ ਹੀ ਮਰਨ ਸਮੇਂ ਪ੍ਰਾਣ ਕੱਢਦਾ ਹੈ ਅਤੇ ਜਿਨ੍ਹਾਂ ਨੂੰ ਹਾਲਾਂ ਮੌਤ ਨਹੀਂ, ਉਹਨਾਂ ਦੀ ਰੂਹ (ਜਾਨ) ਨੂੰ ਉਸ ਦੀ ਨੀਂਦਰ ਵੇਲੇ ਕੱਢਦਾ ਹੈ, ਫੇਰ ਉਹ ਉਸ (ਰੂਹ) ਨੂੰ ਰੋਕ ਲੈਂਦਾ ਹੈ ਜਿਸ ਲਈ ਉਸ ਨੇ ਮੌਤ ਦਾ ਫ਼ੈਸਲਾ ਕੀਤਾ ਹੁੰਦਾ ਹੈ ਅਤੇ ਦੂਜਿਆਂ (ਰੂਹਾਂ) ਨੂੰ ਇਕ ਨਿਯਤ ਸਮੇਂ ਲਈ ਵਾਪਸ ਭੇਜ ਦਿੰਦਾ ਹੈ। ਬੇਸ਼ੱਕ ਸੋਚ ਵਿਚਾਰ ਕਰਨ ਵਾਲਿਆਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ।